ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/122

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚੜ੍ਹ ਗਿਆ ਰੰਗ ਇਲਾਹੀ
ਮਹਿੰਦੀ ਸ਼ਗਨਾਂ ਦੀ-
ਚੜ੍ਹ ਗਈ ਦੂਣ ਸਵਾਈ

ਲੱਕ ਤਾਂ ਤੇਰੇ ਰੇਸ਼ਮੀ ਲਹਿੰਗਾ

ਉੱਤੇ ਜੜੀ ਕਿਨਾਰੀ
ਚੌਂਕ ਚੰਦ ਤੈਂ ਗੁੰਦ ਲਏ ਹੀਰੇ
ਗਹਿਣਿਆਂ ਭਰੀ ਪਟਾਰੀ
ਹੱਥ ਤਾਂ ਤੇਰੇ ਮਹਿੰਦੀ ਰੰਗਲੇ
ਸਹੁਰੀਂ ਜਾਣ ਦੀ ਤਿਆਰੀ
ਨੀ ਹੀਰੇ ਚਾਕ ਦੀਏ-
ਹੁਣ ਬਚਨਾਂ ਤੋਂ ਹਾਰੀ

ਲੈ ਨੀ ਹੀਰੇ ਰੋਟੀ ਖਾ ਲੈ

ਮੈਂ ਨਹੀਂ, ਸੱਸੇ ਖਾਂਦੀ
ਟੂਮਾਂ ਛੱਲੇ ਤੇਰਾ ਘੜਤ ਬਥੇਰਾ
ਵਿਚ ਕੁਰਸਾਂ ਦੀ ਚਾਂਦੀ
ਰਾਂਝੇ ਚਾਕ ਬਿਨਾਂ ਜੀ ਨਹੀਂ ਲੱਗਦਾ
ਮੇਰੀ ਜਾਨ ਨਿਕਲਦੀ ਜਾਂਦੀ
ਧਰਤੀ ਖੇੜਿਆਂ ਦੀ-
ਹੀਰ ਨੂੰ ਵੱਢ ਵੱਢ ਖਾਂਦੀ

ਕਹਿਦੋ ਚੂਚਕ ਨੂੰ

ਤੇਰੀ ਹੀਰ ਬਟਣਾ ਨੀ ਮਲ਼ਦੀ

ਕਾਣੇ ਸੈਦੇ ਦੀ

ਮੈਂ ਬਣਨਾ ਨੀ ਗੋਲੀ

ਕਾਰੀਗਰ ਨੂੰ ਦੇ ਨੀ ਵਧਾਈ

ਜੀਹਨੇ ਰੰਗਲਾ ਚਰਖਾ ਬਣਾਇਆ
ਵਿਚ ਵਿਚ ਮੇਖਾਂ ਲਾਈਆਂ ਸੁਨਹਿਰੀ
ਹੀਰਿਆਂ ਜੜਤ ਜੜਾਇਆ

120 - ਬੋਲੀਆਂ ਦਾ ਪਾਵਾਂ ਬੰਗਲਾ