ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੌਤ ਮੌਤ ਨਾ ਕਰ ਵੇ ਰਾਂਝਣਾ
ਵੇਖ ਮੌਤ ਦੇ ਕਾਰੇ
ਪਹਿਲਾਂ ਮੌਤ ਨੇ ਦਿੱਲੀ ਢਾਹੀ
ਫੇਰ ਆ ਬੜੀ ਪਟਿਆਲ਼ੇ
ਦਿੱਲੀ ਆਲੇ ਦੀ ਕੰਜਰੀ ਮਰਗੀ
ਲੈ ਗੀ ਰੌਣਕਾਂ ਨਾਲ਼ੇ
ਪਟਿਆਲ਼ੇ ਆਲ਼ੇ ਦੇ ਘੋੜੇ ਮਰਗੇ
ਲਾਲ ਲਗਾਮਾਂ ਵਾਲ਼ੇ
ਲੱਡੂ ਜਲੇਬੀ ਗਲੀਏਂ ਰੁਲਦੇ
ਗੱਠੇ ਨਾ ਮਿਲਦੇ ਭਾਲ਼ੇ
ਮੋਤੀ ਚੁੱਗ ਲੈ ਨੀ-
ਕੂੰਜ ਪਤਲੀਏ ਨਾਰੇ

ਛਣਕ ਛਣਕ ਦੋ ਛੱਲੇ ਕਰਾ ਲੇ

ਛੱਲੇ ਭਨਾ ਕੇ ਵੰਗਾਂ
ਬਾਹਰ ਗਈ ਨੂੰ ਬਾਬਲ ਝਿੜਕੇ
ਘਰ ਆਈ ਨੂੰ ਅੰਮਾਂ
ਵਿਚ ਕਚਹਿਰੀ ਹੀਰ ਝਗੜਦੀ
ਮੁਨਸਫ ਕਰਦੇ ਗੱਲਾਂ
ਵਿਚ ਤ੍ਰਿੰਜਣਾਂ ਕੁੜੀਆਂ ਝਿੜਕਣ
ਵਿਚ ਗਲ਼ੀਆਂ ਦੇ ਰੰਨਾਂ
ਇਹਨੀਂ ਉਹਨੀਂ ਦੋਹੀਂ ਜਹਾਨੀਂ
ਮੈਂ ਤਾਂ ਖੈਰ ਰਾਂਝੇ ਦੀ ਮੰਗਾਂ
ਜੇ ਜਾਣਾਂ ਦੁੱਖ ਰਾਂਝਣੇ ਨੂੰ ਪੈਣੇ
ਮੈਂ ਨਿੱਜ ਨੂੰ ਸਿਆਲੀਂ ਜੰਮਾਂ
ਤੈਂ ਮੈਂ ਮੋਹ ਲਈ ਵੇ-
ਮਿੱਠੀਆਂ ਮਾਰ ਕੇ ਗੱਲਾਂ

ਸੋਹਣੀ ਮਹੀਂਵਾਲ

ਮਹੀਂਵਾਲ ਨੇ ਕਰੀ ਤਿਆਰੀ
ਮੋਢੇ ਜਾਲ਼ ਟਕਾਇਆ
ਲੀੜੇ ਲਾਹ ਕੇ ਰੱਖੇ ਪੱਤਣ ਤੇ

123 - ਬੋਲੀਆਂ ਦਾ ਪਾਵਾਂ ਬੰਗਲਾ