ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/126

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਜਾਲ਼ ਚੁਫੇਰੇ ਲਾਇਆ
ਅੱਗੇ ਤਾਂ ਮੱਛਲੀ ਸੌ ਸੌ ਫਸਦੀ
ਅਜ ਲੋਹੜਾ ਕੀ ਆਇਆ
ਯਾਰ ਮੇਰੇ ਨੇ ਮੰਗਣਾ ਗੋਸ਼ਤ
ਮੈਨੂੰ ਨਹੀਂ ਥਿਆਇਆ
ਲੈ ਕੇ ਫੇਰ ਨਾਮ ਗੁਰਾਂ ਦਾ
ਚੀਰਾ ਪੱਟ ਨੂੰ ਲਾਇਆ
ਡੇਢ ਸੇਰ ਤਾਂ ਕੱਢ ਲਿਆ ਗੋਸ਼ਤ
ਵਿਚ ਥਾਲ਼ ਦੇ ਪਾਇਆ
ਲੈ ਕੇ ਮਹੀਂਵਾਲ ਤੁਰ ਪਿਆ
ਕੋਲ਼ ਸੋਹਣੀ ਦੇ ਆਇਆ
ਖਾਤਰ ਸੋਹਣੀ ਦੀ-
ਪੱਟ ਚੀਰ ਕਬਾਬ ਬਣਾਇਆ

ਹੱਸ ਕੇ ਨਿਹੁੰ ਨਾ ਲਾਇਆ ਕਰ ਤੂੰ

ਸੁਣ ਲੈ ਨਿਹੁੰ ਦੇ ਝੇੜੇ
ਕੱਚਾ ਭੂਤਨਾ ਬਣ ਕੇ ਚਿੰਬੜਦਾ
ਨਿਹੁੰ ਜਿਨ੍ਹਾਂ ਨੂੰ ਛੇੜੇ
ਛੱਤੀ ਕੋਠੜੀਆਂ ਨੌਂ ਦਰਵਾਜ਼ੇ
ਜਿੱਥੇ ਨਿਹੁੰ ਦੇ ਡੇਰੇ
ਸੋਹਣੀ ਪੁੱਛੇ ਮਹੀਂਵਾਲ ਨੂੰ-
ਕੀ ਹਾਲ ਆ ਗੱਭਰੂਆ ਤੇਰੇ

ਮਹੀਂਵਾਲ ਨੇ ਦੇਖੀ ਸੋਹਣੀ

ਖੜ੍ਹਾ ਕਰੇ ਤਦਬੀਰਾਂ
ਰੱਬਾ ਤੇਰਾ ਅੰਤ ਨਾ ਪਾਇਆ
ਕਾਲਜਾ ਹੋ ਗਿਆ ਲੀਰਾਂ
ਖਾਤਰ ਸੋਹਣੀ ਦੀ-
ਹੋ ਗਿਆ ਵਾਂਗ ਫਕੀਰਾਂ

ਨ੍ਹਾਵੇ ਧੋਵੇ ਸੋਹਣੀ ਪਹਿਨੇ ਪੁਸ਼ਾਕਾਂ

ਅਤਰ ਫਲ਼ੇਲ ਲਗਾਵੇ

124 - ਬੋਲੀਆਂ ਦਾ ਪਾਵਾਂ ਬੰਗਲਾ