ਪੁਸਤਕ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ ਅਤੇ ਬੋਲੀਆਂ ਨੂੰ ਤਰਤੀਬ ਵਿਸ਼ੇ ਅਨੁਸਾਰ ਦਿੱਤੀ ਗਈ ਹੈ। ਪੰਜਾਬ ਦੇ ਸਮਾਜਿਕ ਅਤੇ ਆਰਥਕ ਸਰੋਕਾਰ ਆਏ ਦਿਨ ਤਬਦੀਲ ਹੋ ਰਹੇ ਹਨ । ਸਮਾਜਿਕ ਰਹੁ-ਰੀਤਾਂ ਵਿਚ ਆਏ ਬਦਲਾਵਾਂ ਕਾਰਨ ਗਿੱਧਾ ਪਾਉਣ ਦੀ ਪਰਿਕ ਪਰੰਪਰਾ ਸਮਾਪਤ ਹੋ ਰਹੀ ਹੈ। ਵਿਆਹ ਸ਼ਾਦੀਆਂ ਵਿਚ ਉਹ ਰੌਣਕਾਂ ਨਹੀਂ ਰਹੀਆਂ । ਨਾ ਕਿਧਰੇ ਨਾਨਕਾ ਮੇਲ ਗਿੱਧਾ ਪਾਉਂਦਾ ਹੈ ਨਾ ਫੜੁਹਾ। ਮੈਰਿਜ ਪੈਲੇਸਾਂ ਵਿਚ ਇੱਕੋ ਦਿਨ ਵਿਚ ਹੁੰਦੇ ਸ਼ੋਰ ਸ਼ਰਾਬੇ ਦੇ ਸੰਗੀਤ ਦੀਆਂ ਕੰਨ ਪਾੜਵੀਆਂ ਸੁਰਾਂ ਵਾਲੇ ਵਿਆਹ ਸਮਾਗਮਾਂ ਨੇ ਤਾਂ ਗਿੱਧੇ ਦੀ ਆਤਮਾ ਨੂੰ ਲੀਰੋ ਲੀਰ ਕਰਕੇ ਰੱਖ ਦਿੱਤਾ ਹੈ। ਲੋਕ ਮਾਨਸ ਦੇ ਚੇਤਿਆਂ ਚੋਂ ਇਹਨਾਂ ਬੋਲੀਆਂ ਦੇ ਮਾਣਕ ਮੋਤੀ ਕਿਰ ਰਹੇ ਹਨ । ‘‘ਬੋਲੀਆਂ ਦਾ ਪਾਵਾਂ ਬੰਗਲਾ’’ ਸੰਗ੍ਰਹਿ ਵਿਚ ਗਿੱਧੇ ਦੀਆਂ ਬੋਲੀਆਂ ਦੇ ਵਿਖਰੇ ਮੋਤੀਆਂ ਨੂੰ ਸਾਂਭਣ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਲੋਕ ਧਾਰਾ ਦੇ ਵਿਦਵਾਨ ਅਤੇ ਖੋਜਾਰਥੀ ਇਹਨਾਂ ਦਾ ਭਾਸ਼ਾ, ਸਾਹਿਤ, ਸਮਾਜ ਵਿਗਿਆਨ, ਮਾਨਵ ਵਿਗਿਆਨ ਅਤੇ ਸਭਿਆਚਾਰ ਵਿਗਿਆਨ ਦੀ ਦ੍ਰਿਸ਼ਟੀ ਤੋਂ ਅਧਿਐਨ ਕਰ ਸਕਣ ਅਤੇ ਆਮ ਪਾਠਕਾਂ ਨੂੰ ਆਪਣੀ ਮੁਲਵਾਨ ਵਿਰਾਸਤ ਦੇ ਮਾਖਿਓਂ ਨੂੰ ਚੱਖਣ ਦਾ ਅਵਸਰ ਪ੍ਰਾਪਤ ਹੋ ਸਕੇ । | ਪਾਓ ਬੋਲੀਆਂ ਕਰੋ ਚਿੱਤ ਰਾਜ਼ੀ ਮੰਚਦਿਆਂ ਨੂੰ ਮਚਣ ਦਿਓ ਜੂਨ 12, 2008 ਸੁਖਦੇਵ ਮਾਦਪੁਰੀ ਸਮਾਧੀ ਰੋਡ, ਖੰਨਾ ਜ਼ਿਲਾ ਲੁਧਿਆਣਾ-141401 11 - ਬੋਲੀਆਂ ਦਾ ਪਾਵਾਂ ਬੰਗਲਾ
ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/13
ਦਿੱਖ