ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/131

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਛੜਿਆਂ ਦੇ ਅੰਬ ਤੋੜ ਕੇ
ਬਾੜ ਟੱਪਦੀ ਨੇ ਭਨਾ ਲਏ ਗੋਡੇ

ਛੜੇ ਜਾਣਗੇ ਮੱਕੀ ਦੀ ਰਾਖੀ

ਰੰਨਾਂ ਵਾਲ਼ੇ ਘਰ ਪੈਣਗੇ

ਛੜਿਆਂ ਦੀ ਹਾ ਪੈ ਜੂ

ਰੰਨੇ ਭੁੱਖੇ ਨੇ ਜੁਆਨੀ ਸਾੜੀ

ਛੜਿਆਂ ਦਾ ਦੁਨੀਆਂ ਤੇ

ਕੋਈ ਦਰਦੀ ਨਜ਼ਰ ਨਾ ਆਵੇ

ਛੜਿਆਂ ਨੂੰ ਮੌਜ ਬੜੀ

ਦੋ ਖਾਣੀਆਂ ਨਜ਼ਾਰੇ ਲੈਣੇ

ਛੜਿਆਂ ਦਾ ਸ਼ੌਕ ਬੁਰਾ

ਕੱਟਾ ਮੁੰਨ ਕੇ ਝਾਂਜਰਾਂ ਪਾਈਆਂ

ਜਦੋਂ ਦੇਖੀ ਛੜੇ ਦੀ ਅੱਖ ਗਹਿਰੀ

ਹੱਥ ਵਿਚੋਂ ਗਿਰੀ ਕੱਤਣੀ

ਟੁੱਟੀ ਮੰਜੀ ਛੜਿਆਂ ਦੀ

ਰੰਨ ਪਲੰਘ ਬਿਨਾਂ ਨਾ ਬਚਦੀ

ਤੁਸੀਂ ਦੇ ਦਿਓ ਦੇਸ ਨਕਾਲਾ

ਪਿੰਡ ਦਿਆਂ ਛੜਿਆਂ ਨੂੰ

ਦਾਲ਼ ਮੰਗੇਂ ਛੜਿਆ ਤੋਂ

ਨਾ ਸ਼ਰਮ ਗੁਆਂਢਣੇ ਆਵੇ

ਨਿਓਂਦਾ ਦੇ ਗੀ ਝਾਂਜਰਾਂ ਵਾਲ਼ੀ

ਛੜਿਆਂ ਦਾ ਦੁੱਧ ਉਬਲੇ

129 - ਬੋਲੀਆਂ ਦਾ ਪਾਵਾਂ ਬੰਗਲਾ