ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/141

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦੂਜਿਆਂ ਨੂੰ ਆਖ ਸੁਣਾਵੇ
ਆਪਾਂ ਮਰਜੋ ਓਏ-
ਨਾਰ ਨਾ ਕੋਈ ਥਿਆਵੇ

ਚਿੱਟਾ ਕੁੜਤਾ ਪੰਗ ਗੁਲਾਬੀ

ਖੂਹ ਤੇ ਬੈਠਾ ਧੋਵੇ
ਮੈਲ਼ ਬਹੁਤੀ ਸਾਬਣ ਥੋੜ੍ਹਾ
ਖੂਹ ਤੇ ਬੈਠਾ ਰੋਵੇ
ਛੜੇ ਵਿਚਾਰੇ ਦਾ-
ਕੌਣ ਚਾਦਰਾ ਧੋਵੇ

ਜੇ ਛੜਿਓ ਥੋਡਾ ਵਿਆਹ ਨੀ ਹੁੰਦਾ

ਜੇ ਛੜਿਓ ਥੋਡਾ ਵਿਆਹ ਨੀ ਹੁੰਦਾ
ਤੜਕੇ ਉਠ ਕੇ ਨਹਾਇਆ ਕਰੋ
ਰੰਨਾਂ ਵਾਲ਼ਿਆਂ ਦੇ-
ਪੈਰੀਂ ਹੱਥ ਲਾਇਆ ਕਰੋ

ਚਿੜੇ ਚਿੜੀ ਦੀ ਲੱਗੀ ਦੋਸਤੀ

ਲੱਗੀ ਕਿੱਕਰ ਦੀ ਟੀਸੀ
ਚਿੜਾ ਵਿਚਾਰਾ ਕੁਝ ਨਾ ਬੋਲੇ
ਚਿੜੀ ਨੇ ਚੀਂ ਚੀਂ ਕੀਤੀ
ਮਰਜੋ ਵੇ ਛੜਿਓ-
ਕਿਉਂ ਦੁਨੀਆ ਠਿੱਠ ਕੀਤੀ

ਸ਼ਾਮੋ ਸ਼ਾਮੋ ਕਰਦਾ ਸ਼ਾਮੋ

ਪੜ੍ਹਦਾ ਤੇਰੀ ਬਾਣੀ
ਨਾਲ ਛੜੇ ਦੇ ਵਿਆਹ ਕਰਵਾ ਲੈ
ਰੱਖੂ ਬਣਾ ਕੇ ਰਾਣੀ
ਮਰਦੇ ਛੜਿਆਂ ਦੇ-
ਮੂੰਹ ਵਿਚ ਪਾ ਦੇ ਪਾਣੀ

139 - ਬੋਲੀਆਂ ਦਾ ਪਾਵਾਂ ਬੰਗਲਾ