ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/145

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਇਹੋ ਹੀ ਸਾਥੋਂ ਸਰੇ
ਛੜਿਆਂ ਨੂੰ ਵਖਤ ਪਿਆ-
ਨਾ ਜਿਉਂਦੇ ਨਾ ਮਰੇ

ਛੜੇ ਛੜੇ ਸਭ ਜਗ ਜਾਣਦਾ

ਛੜੇ ਵਖਤ ਦੇ ਮਾਰੇ
ਪਹਿਲਾਂ ਛੜੇ ਨੇ ਕਰਲੀ ਨੌਕਰੀ
ਉਥੋਂ ਲਿਆਂਦੇ ਕੜੇ
ਕੜੇ ਕੁੜੇ ਤਾਂ ਬੇਚ ਕੇ
ਚਿੱਤ ਖੇਤੀ ਨੂੰ ਕਰੇ
ਹਲ਼ ਪੰਜਾਲੀ ਲੈ ਗਿਆ ਲੱਦ ਕੇ
ਚਊ ਭੁੱਲ ਗਿਆ ਘਰੇ
ਜਦ ਛੜਾ ਚਊ ਚੁੱਕਣ ਭੱਜਦਾ
ਝੋਟੇ ਛਪੜੀਏਂ ਬੜੇ
ਇੱਟਾਂ ਉੱਟਾਂ ਮਾਰ ਕੇ ਝੋਟੇ ਕੱਢੇ
ਸਿਖਰ ਦੁਪਹਿਰਾ ਚੜ੍ਹੇ
ਰੰਨਾਂ ਵਾਲ਼ਿਆਂ ਦੀ ਆਗੀ ਹਾਜ਼ਰੀ
ਛੜੇ ਦਾ ਕਾਲਜਾ ਸੜੇ
ਜਦ ਤਾਂ ਛੜਾ ਆਟਾ ਦੇਖਦਾ
ਆਟਾ ਨੀ ਹੈਗਾ ਘਰੇ
ਪੰਜ ਸੇਰ ਤਾਂ ਮੱਕੀ ਪਈ ਸੀ
ਛੜਾ ਚੱਕੀ ਦਾ ਹੱਥਾ ਫੜੇ
ਸਾਉਣ ਦਾ ਮਹੀਨਾ ਰੁੱਤ ਗਰਮੀ ਦੀ
ਆਟਾ ਵਿਚ ਕੁੱਲਿਆਂ ਦੇ ਲੜੇ
ਜਦ ਤਾਂ ਛੜਾ ਪਾਣੀ ਦੇਖਦਾ
ਪਾਣੀ ਨਾ ਹੈਗਾ ਘਰੇ
ਜਦ ਤਾਂ ਛੜਾ ਘੜੇ ਚੁੱਕ ਕੇ ਭੱਜਦਾ
ਫੇਰ ਝਿਊਰਾਂ ਨਾਲ਼ ਲੜੇ
ਪੰਜ ਰੁਪਈਏ ਥੋਨੂੰ ਦਿੰਦਾ
ਮੇਰਾ ਪਾਣੀ ਨਾ ਭਰੇ
ਜਦ ਤਾਂ ਛੜਾ ਮੁੜ ਕੇ ਦੇਖਦਾ
ਆਟੇ ਨਾਲ਼ ਕੁੱਤੇ ਰੱਜੇ ਖੜੇ

143 - ਬੋਲੀਆਂ ਦਾ ਪਾਵਾਂ ਬੰਗਲਾ