ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/148

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤਖਤ ਹਜ਼ਾਰਿਓਂ ਵੰਗਾਂ ਆਈਆਂ
ਬੜੇ ਸ਼ੌਕ ਨਾਲ਼ ਪਾਵਾਂ
ਮਾਪਿਆਂ ਦਾ ਦੇਸ ਛੱਡ ਕੇ
ਮੈਂ ਕਿਵੇਂ ਮੁਕਲਾਵੇ ਜਾਵਾਂ

ਮਾਪਿਆਂ ਦੇ ਘਰ ਖਰੀਓ ਲਾਡਲੀ
ਸਹੁਰੀਂ ਲਾ ਲਈ ਚੱਕੀ
ਨੀ ਮਾਂ ਦੀਏ ਲਾਡਲੀਏ
ਨੌਂ ਵਲ ਪੈਂਦੇ ਬੱਖੀ

146 - ਬੋਲੀਆਂ ਦਾ ਪਾਵਾਂ ਬੰਗਲਾ