ਇਹ ਵਰਕਾ ਤਸਦੀਕ ਕੀਤਾ ਗਿਆ ਏ
ਮੈਨੂੰ ਕਹਿੰਦਾ ਪੇਕੇ ਨੀ ਜਾਂਦੀ
ਮੈਨੂੰ ਕਹਿੰਦਾ ਪੇਕੇ ਨੀ ਜਾਂਦੀ
ਜਦ ਮੈਂ ਉਠ ਗਈ ਪੇਕੇ
ਜੈ ਵੱਢੀ ਦਾ ਕੁਲੱਛਣਾ
ਰੂੜੀ ਚੜ੍ਹ ਚੜ੍ਹ ਦੇਖੇ
ਸ਼ਾਮ ਮੇਰੇ ਦਾ ਬਾਣਾ
ਗੋਭੀ ਦੀ ਮੈਂ ਦਾਲ਼ ਬਣਾਵਾਂ
ਸ਼ਾਮ ਮੇਰੇ ਦਾ ਖਾਣਾ
ਤੜਕ ਫੜਕ ਮੈਂ ਚੜ੍ਹੀ ਚੁਬਾਰੇ
ਸਿਰ ਦੇ ਹੇਠ ਸਿਰਹਾਣਾ
ਸਿੰਘ ਜੀ ਹੁਕਮ ਕਰੋ-
ਮੈਂ ਪੇਕਿਆਂ ਨੂੰ ਜਾਣਾ
ਖਟਕੇ ਲਿਆਂਦਾ ਚੀਣਾ
ਪਿਓਕੇ ਜਾਂਦੀ ਨੂੰ-
ਬਲਦ ਜੋੜਤਾ ਮੀਣਾ
ਉੱਚਾ ਚੁਬਾਰਾ ਪਾਉਣਾ
ਅਸਾਂ ਤਾਂ ਮਾਹੀਆ ਦਰ ਦੇ ਸਾਹਮਣੇ
ਉੱਚਾ ਚੁਬਾਰਾ ਪਾਉਣਾ
ਵਖਰੇ ਹੋ ਕੇ ਕਰਨੀ ਮਰਜ਼ੀ
ਆਪਣਾ ਹੁਕਮ ਚਲਾਉਣਾ
ਬਈ ਰੱਖਣਾ ਤਾਂ ਤੇਰੀ ਮਰਜ਼ੀ
ਪੇਕੇ ਜਾ ਕੇ ਮੜਕ ਨਾਲ਼ ਆਉਣਾ
ਬਾਗਾਂ ਦੇ ਵਿਚ ਕੋਇਲ ਬੋਲਦੀ
ਕਰਦੀ ਦਾਣਾ ਦਾਣਾ
149 - ਬੋਲੀਆਂ ਦਾ ਪਾਵਾਂ ਬੰਗਲਾ