ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/152

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸਿੰਘ ਜੀ ਹੁਕਮ ਕਰੋ
ਮੈਂ ਪੇਕਿਆਂ ਨੂੰ ਜਾਣਾ

ਬਾਹਰੋਂ ਆਜੂ ਪੁੱਤ ਪਰਾਇਆ

ਤੂੰ ਹੈਂ ਜੀਹਦੀ ਬਰਦੀ
ਉੱਠ ਜਾ ਪਿਓਕਿਆਂ ਨੂੰ
ਹੁਣ ਸੋਚਾਂ ਕੀ ਕਰਦੀ

ਮਾਰ ਤਿਤਲੀ ਉਡਾਰੀ

ਨੀ ਮੈਂ ਉੱਡ ਆਈ ਸਾਰੀ
ਪੇਕੇ ਸਾਲ ਛਿਮਾਹੀ
ਫੇਰਾ ਪਾਇਆ ਕਰਾਂਗੇ
ਘਰ ਸਹੁਰਿਆਂ ਦੇ
ਹੋਏ ਘਰ ਸਹੁਰਿਆਂ ਦੇ
ਹੁਕਮ ਚਲਾਇਆ ਕਰਾਂਗੇ

ਜੇ ਮੁੰਡਿਆ ਤੈਂ ਮੇਲੇ ਜਾਣਾ

ਸਹੁਰਿਆਂ ਵਿਚ ਦੀ ਜਾਈਂ
ਦਰਵਾਜੇ ਵੜਦੇ ਨੂੰ ਸਹੁਰਾ ਮਿਲੂਗਾ
ਫਤਹਿ ਵਾਹਿਗੁਰੂ ਦੀ ਬੁਲਾਈਂ
ਦਰ ਵੜਦੇ ਨੂੰ ਸੱਸ ਮਿਲੂਗੀ
ਮੱਥਾ ਟੇਕਦਾ ਮਾਈ
ਮੂਹੜਾ ਪੀਹੜੀ ਡਾਹ ਕੇ ਪੁੱਛੂ
ਕਿੱਥੇ ਦਾ ਆ ਗਿਆ ਨਾਈ
ਨਾਈ ਨਾਈ ਨਾ ਕਰ ਨੀ ਬੁੜ੍ਹੀਏ
ਮੈਂ ਹਾਂ ਤੇਰਾ ਜਮਾਈ
ਜੇ ਮੁੰਡਿਆ ਤੈਂ ਧੀ ਲਜਾਣੀ
ਅੱਸੂ ਕੱਤੇ ਲਜਾਈਂ
ਮਾਂ ਮਰਾਵੇ ਤੇਰੇ ਅੱਸੂ ਕੱਤਾ
ਬਾਹੋਂ ਫੜਕੇ ਮੂਹਰੇ ਕਰਲੀ
ਮਗਰੇ ਬਹੂ ਦਾ ਭਾਈ

150 - ਬੋਲੀਆਂ ਦਾ ਪਾਵਾਂ ਬੰਗਲਾ