ਇਹ ਸਫ਼ਾ ਪ੍ਰਮਾਣਿਤ ਹੈ
ਮਾਵਾਂ ਧੀਆਂ
ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ
ਨਿਤ ਆਉਣਾ ਜਾਣਾ ਉਹਦਾ ਕੰਮ ਸਰਕਾਰੀ
ਮੇਰਾ ਤਾਂ ਮੰਦੜਾ ਹਾਲ ਮਾਏਂ ਮੇਰੀਏ
ਦੱਸ ਕਿੱਦਾਂ ਕੱਢਾਂ ਰੁਮਾਲ ਮਾਏਂ ਮੇਰੀਏ


ਮਾਏਂ ਨੀ ਮਾਏਂ
ਮੈਨੂੰ ਕੁੜਤੀ ਸਮਾਦੇ
ਉਤੇ ਲਵਾਦੇ ਜੇਬ
ਜੇਬ ਵਿਚ ਡੱਬੀ
ਡੱਬੀ ਵਿਚ ਨਾਗ
ਨਾਗ ਪਿਆ ਜਾਗ
ਨਾਗ ਤੋਂ ਮੈਂ ਬਚਗੀ
ਕਿਸ ਗੱਭਰੂ ਦੇ ਭਾਗ


ਮੇਰੀ ਮਾਂ ਤੁਰੀ ਆਉਂਦੀ ਐ
ਮੇਰੀ ਮਾਂ ਤੁਰੀ ਆਉਂਦੀ ਐ
ਸਿਰ ਤੇ ਸੰਧਾਰਾ
ਮਗਰ ਨੂੰਹਾਂ ਲਾਈ ਆਉਂਦੀ ਐ


ਧੀਏ ਨੀ ਏਨੀ ਛੇਤੀ
ਦੋ ਸਾਲ ਚਾਰ ਸਾਲ ਛੇ ਸਾਲ
ਅਠ ਸਾਲ ਦਸ ਸਾਲ ਬਾਰਾਂ ਸਾਲ
ਚੌਦਾਂ ਸਾਲ
ਮੈਨੂੰ ਸਾਲ ਸੋਲ੍ਹਵਾਂ ਚੜ੍ਹਿਆ
ਅਜੇ ਵੀ ਕਹਿੰਦੀ ਛੋਟੀ ਐਂ


152 - ਬੋਲੀਆਂ ਦਾ ਪਾਵਾਂ ਬੰਗਲਾ