ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧੀਏ ਨੀ ਮੈਂ ਬੜਾ ਪਛਤਾਈ
ਨਾਂ ਮੁਖਤਿਆਰੋ ਧਰ ਕੇ
ਨੀ ਇਕਨਾਂ ਨੇ ਤਾਂ ਗੋਹੇ ਕੂੜੇ ਕਰਲੇ
ਇਕਨਾਂ ਨੇ ਤਾਂ ਗੋਹੇ ਕੂੜੇ ਕਰਲੇ
ਇਕਨਾਂ ਨੇ ਤਾਂ ਡਾਹ ਲਏ ਚਰਖੇ
ਅੰਦਰੋਂ ਤੂੰ ਨਿਕਲੀ-
ਸਬਜ਼ ਕਬੂਤਰ ਬਣ ਕੇ

ਤ੍ਰਿੰਜਣਾਂ ਦੇ ਵਿਚ ਕੱਤਣ ਸਹੇਲੀਆਂ

ਗੁੱਡੀ ਨਾਲ਼ ਗੁੱਡੀ ਜੋੜ
ਹੁਣ ਕਿਉਂ ਮਾਏਂ ਰੋਵੇਂ
ਧੀ ਨੂੰ ਸਹੁਰੀਂ ਤੋਰ

ਦੁੱਧ ਕੜ੍ਹਦਾ

ਮਲਾਈ ਦੇ ਜ਼ੋਰ ਤੇ ਨੀ
ਭੈਣਾਂ ਵਸਣ
ਭਾਈਆਂ ਦੇ ਜ਼ੋਰ ਤੇ ਨੀ
ਮਾਵਾਂ ਰੋਂਦੀਆਂ
ਧੀਆਂ ਨੂੰ ਸਹੁਰੇ ਤੋਰ ਕੇ ਨੀ

ਮਾਂ ਮੇਰੀ ਨੇ ਚਰਖਾ ਦਿੱਤਾ

ਵਿਚ ਜੜਾਈਆਂ ਮੇਖਾਂ
ਮੈਂ ਤੈਨੂੰ ਯਾਦ ਕਰਾਂ
ਜਦ ਚਰਖੇ ਵਲ ਵੇਖਾਂ

ਮਾਏ ਨੀ ਮਾਏਂ ਮੈਨੂੰ ਜੁੱਤੀ ਸਮਾਦੇ

ਮਾਏ ਨੀ ਮਾਏਂ ਮੈਨੂੰ ਜੁੱਤੀ ਸਮਾਦੇ
ਹੇਠ ਲੁਆਦੇ ਖੁਰੀਆਂ
ਨੀ ਆਹ ਦਿਨ ਖੇਡਣ ਦੇ
ਸੱਸਾਂ ਨਨਾਣਾਂ ਬੁਰੀਆਂ

153 - ਬੋਲੀਆਂ ਦਾ ਪਾਵਾਂ ਬੰਗਲਾ