ਉੱਚੇ ਟਿੱਬੇ ਮੇਰਾ ਮੂੰਗੀ ਦਾ ਬੂਟਾ
ਉੱਚੇ ਟਿੱਬੇ ਮੇਰਾ ਮੂੰਗੀ ਦਾ ਬੂਟਾ
ਉਹਨੂੰ ਖਾ ਗਈ ਗਾਂ
ਰੋਂਦਾ ਮੂੰਗੀ ਨੂੰ-
ਘਰ ਮਰ ਗਈ ਤੇਰੀ ਮਾਂ
Page ਫਰਮਾ:Custom rule/styles.css has no content.Script error: No such module "Custom rule".ਬਾਜ਼ੀਗਰਾਂ ਦੇ ਨਾ ਦੇਈਂ ਮੇਰੀ ਮਾਂ
ਹੱਥ ਵਿਚ ਗੁਥਲੀ ਫੜਾ ਦੇਣਗੇ
ਨੀ ਸਾਨੂੰ ਸੂਈਆਂ
ਨੀ ਸਾਨੂੰ ਸੂਈਆਂ
ਵੇਚਣ ਲਾ ਦੇਣਗੇ
Page ਫਰਮਾ:Custom rule/styles.css has no content.Script error: No such module "Custom rule".ਮਾਏਂ ਨੀ ਤੈਂ ਵਰ ਕੀ ਸਹੇੜਿਆ
ਪੁੱਠੇ ਤਵੇ ਤੋਂ ਕਾਲ਼ਾ
ਆਉਣ ਜੋ ਸਈਆਂ ਮਾਰਨ ਮਿਹਣੇ
ਔਹ ਤੇਰੇ ਘਰ ਵਾਲ਼ਾ
ਮਿਹਣੇ ਸੁਣ ਕੇ ਇਉਂ ਹੋ ਜਾਂਦੀ
ਜਿਉਂ ਅਹਿਰਣ ਵਿਚ ਫਾਲ਼ਾ
ਸਿਖਰੋਂ ਟੁੱਟ ਗਈ ਵੇ-
ਖਾ ਕੇ ਪੀਂਘ ਹੁਲਾਰਾ
Page ਫਰਮਾ:Custom rule/styles.css has no content.Script error: No such module "Custom rule".ਮਾਏਂ ਨੀ ਮਾਏਂ
ਮੈਨੂੰ ਰੱਖ ਕੁਆਰੀ
ਮਾਏਂ ਨੀ ਮਾਏ
ਮੈਨੂੰ ਰਖ ਕੁਆਰੀ
ਕੱਤਿਆ ਕਰੂੰ ਗੋਹੜਾ
ਵੈਲੀ ਮਾਲਕ ਦਾ-
ਖਾ ਗਿਆ ਹੱਡਾਂ ਨੂੰ ਝੋਰਾ
Page ਫਰਮਾ:Custom rule/styles.css has no content.Script error: No such module "Custom rule".ਕੂਚ ਕੂਚ ਚਾਟੀਆਂ
ਮੈਂ ਹੇਠਾਂ ਉਤੇ ਰੱਖੀਆਂ
ਉਤਲ਼ੀ ਚਾਟੀ ਦੇ ਵਿਚ
154 - ਬੋਲੀਆਂ ਦਾ ਪਾਵਾਂ ਬੰਗਲਾ