ਇਹ ਵਰਕਾ ਤਸਦੀਕ ਕੀਤਾ ਗਿਆ ਏ
ਲੱਸੀ ਮਾਏਂ ਮੇਰੀਏ
ਸੌਂਕਣ ਬੜੀ ਕੁਪੱਤੀ ਮਾਏਂ ਮੇਰੀਏ
ਰੀਸ ਨਾ ਹੁੰਦੀ ਮਾਵਾਂ ਦੀ
ਮੈਂ ਮੱਛਲੀ
ਮੈਂ ਮੱਛਲੀ ਦਰਿਆਵਾਂ ਦੀ
ਘਰ ਘਰ ਮਾਏਂ ਹੋਣਗੀਆਂ
ਜਦ ਮੈਂ ਡੋਲੀ ਚੜ੍ਹਗੀ
ਮੇਰੇ ਹਾਣ ਦੀਆਂ ਸਭ ਰੋਣਗੀਆਂ
ਤੇਰਾ ਵੀ ਦਿਲ ਧੜਕੂ ਮਾਏਂ
ਜਦ ਮੈਂ ਘੁੰਡ ਵਿਚ ਰੋਈ
ਮੈਨੂੰ ਵਿਆਹ ਦੇ ਅੰਮੀਏ
ਨੀ ਮੈਂ ਕੋਠੇ ਜਿੱਡੀ ਹੋਈ
ਕੀੜੀਆਂ ਚੁਗਦੀਆਂ ਕਾਵਾਂ ਕੋਲ਼
ਬੜਾ ਜੀ ਲਗਦਾ ਮਾਵਾਂ ਕੋਲ਼
ਨਣਦ ਮੇਰੀ ਨੇ ਖੋਹ ਲਿਆ
ਮੈਂ ਕਰੂਏ ਦੀ ਵਰਤਣ
ਮੇਰਾ ਨਰਮ ਕਲੇਜਾ ਕੋਹ ਲਿਆ
ਨਾਉਂ ਹਰਨਾਮੀ ਧਰ ਕੇ
ਸੁੱਤੀ ਪਈ ਤੂੰ ਪਾਸਾ ਨਾ ਲੈਂਦੀ
ਆ ਗਿਆ ਦੁਪਹਿਰਾ ਚੜ੍ਹਕੇ
ਇਕਨਾਂ ਨੇ ਤਾਂ ਦੁੱਧ ਰਿੜਕ ਲੇ
ਇਕਨਾਂ ਨੇ ਡਾਹ ਲੇ ਚਰਖੇ
155 - ਬੋਲੀਆਂ ਦਾ ਪਾਵਾਂ ਬੰਗਲਾ