ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/159

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਬਲ-ਧੀ

ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ
ਉਹ ਵਰ ਟੋਲੀਂ ਬਾਬਲਾ

ਵਿਆਹ ਦੇ ਬਾਪੂ ਕ਼ੂਕਿਆਂ ਦੇ

ਜਿਥੇ ਮੰਨਣੇ ਨਾ ਪੈਣ ਜਠੇਰੇ

ਬਾਪੂ ਮੇਰੇ ਹਾਣ ਦਾ ਮੁੰਡਾ

ਖੰਨੇ ਦੇ ਕਾਲਜ 'ਚ ਪੜ੍ਹਦਾ

ਅੱਖਾਂ ਕੱਚੀਆਂ ਉਮਰ ਦਾ ਨਿਆਣਾ

ਮੇਰੇ ਨਾ ਪਸੰਦ ਬੱਚੀਏ

ਬਾਪੂ ਮੇਰਾ ਵਿਆਹ ਕਰ ਦੇ

ਨਹੀਂ ਉਡ ਜੂੰ ਕਬੂਤਰੀ ਬਣ ਕੇ

ਮੇਰੇ ਹਾਣਦੀਆਂ ਕੁੜੀਆਂ ਦੇ ਮੁਕਲਾਵੇ

ਬਾਪੂ ਮੇਰਾ ਵਿਆਹ ਨਾ ਕਰੇ

ਅਣਦਾਹੜੀਆ ਢੁੱਕਿਆ ਘਰ ਤੇਰੇ

ਨੱਤੀਆਂ ਕਰਾ ਦੇ ਬਾਬਲਾ

ਦਾਹੜੀ ਆਈ ਤੇ ਦਊਂਗਾ ਮੁਕਲਾਵਾ

ਨੱਤੀਆਂ ਦੀ ਪਹੁੰਚ ਨਹੀਂ

ਤੇਰੀ ਕੱਸੀ ਤੇ ਜ਼ਮੀਨ ਬਥੇਰੀ

ਪਾ ਦੇ ਬਾਪੂ ਨੱਥ ਮਛਲੀ

ਪੁੱਤ ਬਣ ਕੇ ਕਮਾਊਂ ਘਰ ਤੇਰੇ

ਮੇਰਾ ਹੱਕ ਦੇ ਦੇ ਬਾਬਲਾ

157 - ਬੋਲੀਆਂ ਦਾ ਪਾਵਾਂ ਬੰਗਲਾ