ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/160

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪੁੱਤ ਬਣ ਕੇ ਕਮਾਊਂ ਘਰ ਤੇਰੇ
ਰੱਖ ਲੈ ਕੁਆਰੀ ਬਾਬਲਾ

ਹੁੰਦੀਆਂ ਜਗਤ ਨਾਲ਼ ਆਈਆਂ

ਹੱਸ ਹੱਸ ਤੋਰ ਬਾਬਲਾ

ਕਾਲਾ ਭੂੰਡ ਨਾ ਸਹੇੜੀਂ ਮੇਰੇ ਬਾਬਲਾ

ਘਰ ਦਾ ਮਾਲ ਡਰੂ

ਦੰਮਾਂ ਦਾ ਕੀ ਲੋਭ ਤੱਕਿਆ

ਰਿੱਛ ਬੰਨ੍ਹਿਆ ਸਰਾਹਣੇ ਮੇਰੇ

ਉਖੱਲੀ ਭਰਾ ਲਈ ਬਾਬਲਾ

ਮੇਰੇ ਰੂਪ ਦੀ ਪਰਖ ਨਾ ਕੀਤੀ

ਸਾਡੀ ਗੁੱਤ ਦੇ ਪਰਾਂਦੇ ਨਾਲ਼ੋਂ ਛੋਟਾ

ਬਾਬਲੇ ਨੇ ਵਰ ਟੋਲ਼ਿਆ

ਬਾਪੂ ਵੇ ਮੈਂ ਤੂਤ ਦੀ ਛਟੀ

ਲੜ ਰੀਠੜੇ ਜਹੇ ਦੇ ਲਾਈ

ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲ਼ਾ

ਬਾਪੂ ਦੇ ਪਸੰਦ ਆ ਗਿਆ

ਧੀਆਂ ਗੋਰੀਆਂ ਜਮਾਈ ਤੇਰੇ ਕਾਲ਼ੇ

ਬਾਪੂ ਵੇ ਬਦਾਮੀ ਰੰਗਿਆ

ਰੰਗ ਪੁੱਠੇ ਵੇ ਤਵੇ ਤੋਂ ਕਾਲ਼ਾ

ਬਾਬਲ ਵਰ ਟੋਲ਼ਿਆ

ਦੇਖੀਂ ਧੀਏ ਨਿੰਦ ਨਾ ਦਈਂ

ਪੁੱਤ ਵਖਤਾਵਰਾਂ ਦੇ ਕਾਲ਼ੇ

158 - ਬੋਲੀਆਂ ਦਾ ਪਾਵਾਂ ਬੰਗਲਾ