ਇਹ ਸਫ਼ਾ ਪ੍ਰਮਾਣਿਤ ਹੈ
ਮਾਝੇ ਦੇ ਜੱਟ ਬੁਰੇ ਸੁਣੀਂਦੇ
ਪਾਉਂਦੇ ਊਠ ਨੂੰ ਖਲ਼ ਵੇ
ਖਲ਼ ਤਾਂ ਸਾਥੋਂ ਕੁੱਟੀ ਨਾ ਜਾਵੇ
ਗੁੱਤੋਂ ਲੈਂਦੇ ਫੜ ਵੇ
ਮੇਰਾ ਉਡੇ ਡੋਰੀਆ-
ਮਹਿਲਾਂ ਵਾਲ਼ੇ ਘਰ ਵੇ


ਨੀ ਖੱਟਾ ਪੋਣਾ
ਮੇਰੇ ਬਾਪ ਜਾ ਜਵਾਈ
ਬੜਾ ਸੋਹਣਾ


ਉਤੇ ਚੁਬਾਰਾ ਪਾਇਆ
ਨੀ ਵਿਚ ਚੁਬਾਰੇ ਮੰਜਾ ਡਾਹਿਆ
ਕੋਰਾ ਖੇਸ ਵਿਛਾਇਆ
ਨੀ ਚੌਧਵੀਂ ਦੇ ਚੰਨ ਵਰਗਾ
ਮੇਰੇ ਬਾਪ ਦਾ ਜੁਆਈ
ਘਰ ਆਇਆ
ਨੀ ਚੌਧਵੀਂ ਦੇ ਚੰਨ ਵਰਗਾ
ਮੇਰੇ ਬਾਪ ਦਾ
ਜੁਆਈ ਘਰ ਆਇਆ


161 - ਬੋਲੀਆਂ ਦਾ ਪਾਵਾਂ ਬੰਗਲਾ