ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਸਰਵਣ ਵੀਰ ਬਿਨਾਂ
ਮੇਰੀ ਗੱਠੜੀ ਬਣਾਂ ਵਿਚ ਰੁਲਦੀ
ਘਰ ਦੇ ਵੀਰ ਬਿਨਾਂ
ਮੇਰੀ ਗਠੜੀ ਦਰਾਂ ਵਿਚ ਰੁਲਦੀ
ਚਾਚੇ ਤਾਏ ਮਤਲਬ ਦੇ
ਛੱਕਾਂ ਪੂਰਦੇ ਅੰਮਾਂ ਦੇ ਜਾਏ
ਚਾਚੇ ਤਾਏ ਕੋਲ਼ ਦੀ ਲੰਘ ਗਏ
ਵੀਰ ਨਦੀਆਂ ਚੀਰਦੇ ਆਏ
ਕੰਨੀਂ ਨੱਤੀਆਂ ਸ਼ਰਬਤੀ ਅੱਖੀਆਂ
ਓਹ ਵੀਰ ਮੇਰਾ ਕੁੜੀਓ
ਇਕ ਵੀਰ ਬੇਲ ਦਾ ਲੰਬਾ
ਦੂਜੀ ਪੱਗ ਛਤਣਾਂ ਨੂੰ ਜਾਵੇ
ਜਿੱਥੇ ਮੇਰਾ ਵੀਰ ਲੰਘਿਆ
ਕੌੜੀ ਨਿੰਮ ਨੂੰ ਪਤਾਸੇ ਲਗਦੇ
ਵੀਰ ਲੰਘਿਆ ਪਜਾਮੇ ਵਾਲ਼ਾ
ਲੋਕਾਂ ਭਾਣੇ ਠਾਣਾ ਲੰਘਿਆ
ਫੌਜਾਂ ਵਿਚ ਵੀਰ ਸਿਆਣਾ
ਕੰਨੀਂ ਨੱਤੀਆਂ ਸ਼ਰਬਤੀ ਅੱਖੀਆਂ
ਗਾਲ਼ਾ ਕੱਢੀਆਂ ਗਲ਼ੀ ਵਿਚ ਖੜ੍ਹਕੇ
ਮਾਣ ਭਰਾਵਾਂ ਦੇ
ਸਾਡੀ ਪੱਚੀਆਂ ਪਿੰਡਾਂ ਦੀ ਸਰਦਾਰੀ
ਮੇਰੇ ਵੀਰ ਲਾਉਣ ਮਾਮਲਾ
164 - ਬੋਲੀਆਂ ਦਾ ਪਾਵਾਂ ਬੰਗਲਾ