ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਛੁੱਟੀ ਲੈ ਕੇ ਆ ਜਾ ਵੀਰਨਾ
ਤੇਰੀ ਫੌਜ ਨੂੰ ਕਰੂੰਗੀ ਰੋਟੀ


ਵੀਰਨ ਆਉਂਦੇ ਨੂੰ


ਭੈਣਾਂ ਚੱਲੀਆਂ ਸੰਦੂਖੋਂ ਖਾਲੀ


ਵੀਰਾ ਵੇ ਮੁਰੱਬੇ ਵਾਲ਼ਿਆ


ਵੀਰਾ ਵੇ ਮੁਰੱਬੇ ਵਾਲ਼ਿਆ


ਗੱਡੀ ਮੋੜ ਕੇ ਲਦਾ ਤੀ ਪੇਟੀ


ਭੈਣਾਂ ਛੱਡ ਚੱਲੀਆਂ ਮੁਖਤਿਆਰੀ


ਕੱਤਣੀ ਚਾਂਦੀ ਦੀ


ਖਾਕੀ ਸਾਫੇ ਵਾਲ਼ਿਆ ਵੀਰਨਾ


ਭਾਬੋ ਦੀਆਂ ਮੰਨ ਵੀਰਨਾ


ਕਰੂਆਂ ਦੇ ਵਰਤਾਂ ਨੂੰ


166 - ਬੋਲੀਆਂ ਦਾ ਪਾਵਾਂ ਬੰਗਲਾ