ਇਹ ਸਫ਼ਾ ਪ੍ਰਮਾਣਿਤ ਹੈ
ਕਾਹਨੂੰ ਆਇਐਂ ਬਸ਼ਰਮਾ ਵੀਰਾ
ਕਰੂਆਂ ਦੇ ਵਰਤ ਗਏ
ਬਹੁਤਿਆਂ ਭਰਾਵਾਂ ਵਾਲ਼ੀਏ
ਤੈਨੂੰ ਲੈਣ ਨਾ ਤੀਆਂ ਨੂੰ ਆਏ
ਸੱਸੀਏ ਬੜੇਵੇਂ ਅੱਖੀਏ
ਤੈਥੋਂ ਡਰਦੇ ਲੈਣ ਨਾ ਆਏ
ਚਿੱਠੀ ਪਾਈਂ ਵੇ ਅੰਮਾ ਦਿਆ ਜਾਇਆ
ਭੈਣ ਪ੍ਰਦੇਸਣ ਨੂੰ
ਚਿੱਠੀ ਪਾਉਣ ਨਾ ਦੇਵੇ ਭਾਬੋ ਤੇਰੀ
ਕਾਗਜ਼ਾਂ ਦਾ ਮੁੱਲ ਮੰਗਦੀ
ਚਿੱਠੀ ਪਾਈਂ ਅੰਮਾ ਦਿਆ ਜਾਇਆ
ਕਾਗਜ਼ਾਂ ਦਾ ਮੁੱਲ ਘਲ ਦੂੰ
ਚੂਰੀ ਕੁੱਟ ਕੇ ਰੁਮਾਲ ਲੜ ਬੰਨ੍ਹ ਲੈ
ਸਹੁਰੇ ਮੇਰੇ ਦੂਰ ਵੀਰਨਾ
ਹੱਥ ਛਤਰੀ ਨਹਿਰ ਦੀ ਪਟੜੀ
ਠੰਡੇ ਠੰਡੇ ਆ ਜੀਂ ਵੀਰਨਾ
ਹੱਥ ਛੱਤਰੀ ਰੁਮਾਲ ਪੱਲੇ ਸੇਵੀਆਂ
ਭੈਣ ਕੋਲ਼ ਭਾਈ ਚੱਲਿਆ
ਪੱਬ ਚੁੱਕ ਵੇ ਅੰਮਾਂ ਦਿਆ ਜਾਇਆ
ਵਾਟਾਂ ਦੂਰ ਦੀਆਂ
ਭੈਣ ਭਾਈ ਬੋਤੇ ਤੇ ਚੜ੍ਹੇ
ਬੋਤਾ ਲਗਰਾਂ ਸੂਤਦਾ ਆਵੇ
167 - ਬੋਲੀਆਂ ਦਾ ਪਾਵਾਂ ਬੰਗਲਾ