ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗੁਰੂ ਧਿਆ ਕੇ ਪਾਵਾਂ ਬੋਲੀ
ਨਾਮ ਅੱਲ੍ਹਾ ਦਾ ਸਭ ਤੋਂ ਚੰਗਾ
ਸਭ ਨੂੰ ਇਹੋ ਸੁਹਾਏ
ਗਿੱਧੇ ‘ਚ ਉਸ ਦਾ ਕੰਮ ਕੀ ਵੀਰਨੋ
ਜਿਹੜਾ ਅੱਲ੍ਹਾ ਦਾ ਨਾਉਂ ਭੁਲਾਏ
ਦੋਹਾਂ ਜਹਾਨਾਂ ਦਾ ਅੰਲ੍ਹਾ ਹੀ ਵਾਲੀ
ਉਹਦੀ ਸਿਫਤ ਕਰੀ ਨਾ ਜਾਏ
ਅੱਲ੍ਹਾ ਦਾ ਨਾਉਂ ਲੈ ਲਏ-
ਜਿਹੜਾ ਗਿੱਧੇ ਵਿਚ ਆਏ

ਗੁਰੂ ਧਿਆ ਕੇ ਮੈਂ ਪਾਵਾਂ ਬੋਲੀ

ਸਭ ਨੂੰ ਫਤਿਹ ਬੁਲਾਵਾਂ
ਬੇਸ਼ਕ ਮੈਨੂੰ ਮਾੜਾ ਆਖੋ
ਮੈਂ ਮਿੱਠੇ ਬੋਲ ਸੁਣਾਵਾਂ
ਭਾਈ-ਵਾਲੀ ਮੈਨੂੰ ਲੱਗੇ ਪਿਆਰੀ
ਰੋਜ਼ ਗਿੱਧੇ ਵਿਚ ਆਵਾਂ
ਗੁਰੂ ਦਿਆਂ ਸ਼ੇਰਾਂ ਦਾ-
ਮੈਂ ਵਧ ਕੇ ਜਸ ਗਾਵਾਂ

ਦੇਵੀ ਮਾਤਾ ਗੌਣ ਬਖਸ਼ਦੀ

ਨਾਮ ਲਏ ਜਗ ਤਰਦਾ
ਬੋਲੀਆਂ ਪਾਉਣ ਦੀ ਹੋਗੀ ਮਨਸ਼ਾ
ਆ ਕੇ ਗਿੱਧੇ ਵਿਚ ਬੜਦਾ
ਨਾਲ਼ ਸ਼ੌਕ ਦੇ ਪਾਵਾਂ ਬੋਲੀਆਂ
ਮੈਂ ਨਹੀਂ ਕਿਸੇ ਤੋਂ ਡਰਦਾ
ਦੇਵੀ ਦੇ ਚਰਨਾਂ ਤੇ-
ਸੀਸ ਮੈਂ ਆਪਣਾ ਧਰਦਾ

ਧਿਆਵਾਂ ਧਿਆਵਾਂ ਧਿਆਵਾਂ ਦੇਵੀਏ

ਵਿਚ ਖਾੜੇ ਦੇ ਖੜ੍ਹਕੇ
ਸਭ ਤੋਂ ਵੱਡੀ ਤੂੰ ਅਕਲ ਸ਼ਕਲ ਦੀ ਰਾਣੀ

15 - ਬੋਲੀਆਂ ਦਾ ਪਾਵਾਂ ਬੰਗਲਾ