ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/170

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇ ਮੈਂ ਅਮਰ ਵੇਲ ਪੁੱਟ ਲਿਆਵਾਂ
ਬੋਤਾ ਤੇਰਾ ਭੁੱਖਾ ਵੀਰਨਾ

ਛੱਪੜੀ ’ਚ ਘਾ ਮੱਲਿਆ

ਬੋਤਾ ਚਾਰ ਲੈ ਸਰਵਣਾ ਵੀਰਾ

ਗੱਡਦੀ ਰੰਗੀਲ ਮੁੰਨੀਆਂ

ਬੋਤਾ ਬੰਨ੍ਹਦੇ ਸਰਵਣਾ ਵੀਰਾ

ਵੀਰ ਬੋਤਾ ਬੰਨ੍ਹਣ ਦਾ ਸ਼ੌਂਕੀ

ਗਡਦੇ ਰੰਗੀਲ ਮੁੰਨੀਆਂ

ਉਡਦਾ ਰੁਮਾਲ ਦਿਸੇ

ਬੋਤਾ ਵੀਰ ਦਾ ਨਜ਼ਰ ਨਾ ਆਵੇ

ਕਿਹੜੀ ਕੀਲੀ ਟੰਗਾਂ ਵੀਰਨਾ

ਤੇਰੀ ਸੋਨੇ ਦੀ ਜੰਜੀਰੀ ਵਾਲ਼ਾ ਕੁੜਤਾ

ਓਸ ਕੀਲੀ ਟੰਗੋਂ ਬੀਬੀਏ

ਜਿੱਥੇ ਸੁੰਬ੍ਹਰੀ ਗਰਦ ਨਾ ਜਾਵੇ

ਕਾਲ਼ੀ ਕਾਗੜੀ ਬਨੇਰੇ ਉੱਤੇ ਬੋਲੇ

ਅੱਜ ਮੇਰੇ ਵੀਰ ਨੇ ਆਉਣਾ

ਸੱਸ ਚੰਦਰੀ ਕੁੰਡਾ ਨਾ ਖੋਹਲ਼ੇ

ਕੋਠੇ ਕੋਠੇ ਆ ਜਾ ਵੀਰਨਾ

ਕੋਲੇ ਖੜ੍ਹਕੇ ਸੁਣ ਲੈ ਵੀਰਨਾ

ਕੀ ਬੋਲਦੀ ਅੰਦਰ ਸੱਸ ਮੇਰੀ

ਚੁੱਪ ਕਰਨੀ ਅੰਮਾ ਦੀਏ ਜਾਈਏ

ਕਾਲ਼ੀ ਕੁੱਤੀ ਭੌਂਕ ਰਹੀ

168 - ਬੋਲੀਆਂ ਦਾ ਪਾਵਾਂ ਬੰਗਲਾ