ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/171

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਮੇਰਾ ਵੀਰ ਪਰਾਹੁਣਾ ਆਇਆ
ਹੱਟੀਆਂ ਦੀ ਖੰਡ ਮੁੱਕਗੀ

ਸੱਸੇ ਤੇਰੀ ਮੱਝ ਮਰਜੈ

ਮੇਰੇ ਵੀਰ ਨੂੰ ਸੁੱਕੀ ਖੰਡ ਪਾਈ

ਕਿਹੜੇ ਦੁਖ ਤੋਂ ਫੜੀ ਦਿਲਗੀਰੀ

ਭਾਈਆਂ ਦੀ ਭੈਣ ਬਣ ਕੇ

ਰੁੱਖੀ ਮਿੱਸੀ ਖਾ ਲੈ ਵੀਰਨਾ

ਥੰਦੇ ਮਿੱਠੇ ਦਾ ਜ਼ਿਕਰ ਨੀ ਕਰਨਾ

ਕੁੱਲੀਆਂ ’ਚ ਦਿਨ ਕੱਟਦੀ

ਕਾਹਨੂੰ ਆਇਐਂ ਵੇ ਸਰਵਣਾ ਵੀਰਾ

ਘਟਾ ਮੁੜਗੀ ਬਨੇਰੇ ਕੋਲ਼ ਆ ਕੇ

ਵੀਰਾ ਕੁਛ ਪੁੰਨ ਕਰ ਲੈ

ਵੀਰਨ ਧਰਮੀ ਨੇ

ਸਣੇ ਬੈਲ ਗੱਡਾ ਪੁੰਨ ਕੀਤਾ

ਮੁੱਖੋਂ ਬੋਲ ਵੇ ਪਤੀਲੇ ਦਿਆ ਢੱਕਣਾ

ਵੀਰ ਮੇਰਾ ਲੈਣ ਆ ਗਿਆ

ਚੱਕ ਗੱਠੜੀ ਵੀਰਾ ਵੇ ਆਪਾਂ ਚੱਲੀਏ

ਘੁੱਦੂ ਦੀ ਕੀ ਬਾਤ ਪੁੱਛਣੀ

ਜਦੋਂ ਚੱਕ ਲੀ ਵੀਰ ਨੇ ਗੱਠੜੀ

ਘੁੱਦੂ ਨੇ ਵੀ ਡਾਂਗ ਚੱਕ ਲੀ

ਜਦੋਂ ਰਖਤੀ ਵੀਰ ਨੇ ਗੱਠੜੀ

ਘੁੱਦੂ ਨੇ ਵੀ ਡਾਂਗ ਰਖਤੀ

169 - ਬੋਲੀਆਂ ਦਾ ਪਾਵਾਂ ਬੰਗਲਾ