ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਵੀਰਾ ਤੇਰੀ ਜੜ ਲਗਜੇ
ਵੇ ਮੈਂ ਨਿਤ ਬਰ੍ਹਮੇਂ ਜਲ ਪਾਵਾਂ
ਰੱਬਾ ਲਾ ਦੇ ਕੱਲਰ ਵਿਚ ਬੂਟਾ
ਵੀਰਨ ਧਰਮੀ ਦਾ
ਚੰਦ ਚੜ੍ਹਿਆ ਬਾਪ ਦੇ ਖੇੜੇ
ਵੀਰ ਘਰ ਪੁੱਤ ਜਰਮਿਆ
ਵੀਰ ਘਰ ਪੁੱਤ ਜਰਮਿਆ
ਕੁਛ ਮੰਗ ਲੈ ਛੋਟੀਏ ਭੈਣੇ
ਮੈਂ ਨਾ ਵੇ ਕੁੱਛ ਲੈਣਾ ਵੀਰਨਾ
ਪੁੱਤ ਤੇਰਾ ਵੇ ਭਤੀਜਾ ਮੇਰਾ
ਵੀਰ ਮੱਝੀਆਂ ਦੇ ਸੰਗਲ ਫੜਾਵੇ
ਭਾਬੋ ਮੱਥੇ ਪਾਵੇ ਤਿਊੜੀਆਂ
ਸਰਦੈ ਤਾਂ ਦਈਂ ਵੀਰਨਾ
ਚਿੱਟੀ ਕੁੜਤੀ ਗੁਲਾਬੀ ਝੋਨਾ
ਖੱਟੀ ਕੁੜਤੀ ਗੁਲਾਬੀ ਲੀੜਾ
ਸਰਦੈ ਤਾਂ ਦੇ ਦੇ ਵੀਰਨਾ
ਛੋਟੇ ਵੀਰ ਨੇ ਕਰਾਈਆਂ ਪਿੱਪਲ-ਪੱਤੀਆਂ
ਘੁਲਾੜੀ ਵਿਚੋਂ ਗੁੜ ਵੇਚ ਕੇ
ਵੀਰਾ ਵੇ ਨਿਰੰਜਣ ਸਿਆਂ
ਤੇਰੀ ਉਸਰੇ ਲਾਲ ਹਵੇਲੀ
ਮੇਰੇ ਵੀਰ ਦਾ ਪੱਕਾ ਦਰਵਾਜ਼ਾ
ਭਾਬੋ ਪਾਵੇ ਮੋਰਨੀਆਂ
170 - ਬੋਲੀਆਂ ਦਾ ਪਾਵਾਂ ਬੰਗਲਾ