ਇਹ ਸਫ਼ਾ ਪ੍ਰਮਾਣਿਤ ਹੈ
ਵੀਰਾ ਵੇ ਬੁਲਾ ਸੁਹਣਿਆਂ
ਤੈਨੂੰ ਵੇਖ ਕੇ ਭੁੱਖੀ ਰੱਜ ਜਾਵਾਂ
ਭਾਬੋ ਕਹਿੰਦੀ ਗੋਹਾ ਪੱਥਿਆ
ਵੀਰ ਕਹੇ ਬੈਠੀ ਨੂੰ ਟੁੱਕ ਦੇਣਾ
ਦੇਖੋ ਮੇਰੇ ਵੀਰ ਦੀ ਖੱਟੀ
ਮੁਹਰੇ ਘੋੜੀਆਂ ਮਗਰ ਬਛੇਰੀ
ਵੀਰ ਦਿਆਂ ਫੁਲਕਿਆਂ ਨੂੰ
ਮੈਂ ਖੰਡ ਦਾ ਪਲੇਥਣ ਲਾਵਾਂ
ਬੋਤਾ ਚਾਰਦੇ ਭੈਣਾਂ ਨੂੰ ਮਿਲ਼ ਆਉਂਦੇ
ਸਰਵਣ ਵੀਰ ਕੁੜੀਓ
ਟੁੱਟ ਕੇ ਨਾ ਬਹਿਜੀਂ ਵੀਰਨਾ
ਭੈਣਾਂ ਵਰਗਾ ਸਾਕ ਨਾ ਕੋਈ
ਉੱਚੇ ਟਿੱਬੇ ਮੈਂ ਆਟਾ ਗੁੰਨ੍ਹਾਂ
ਆਟੇ ਨੂੰ ਆ ਗਈ ਲਾਲੀ
ਵੀਰਾ ਨਾ ਵੱਢ ਵੇ-
ਸ਼ਾਮਲਾਟ ਦੀ ਟਾਹਲੀ
ਛੋਟੇ ਵੀਰ ਨੇ ਚਰਖਾ ਘੱਲਿਆ
ਵਿਚ ਸੋਨੇ ਦੀਆਂ ਮੇਖਾਂ
ਵੀਰਾ ਤੈਨੂੰ ਯਾਦ ਕਰਾਂ
ਜਦ ਚਰਖੇ ਵਲ ਵੇਖਾਂ
ਆਉਣੀ ਜਾਣੀ ਛੱਡਤੀ ਵੀਰਨਾ
ਕੀ ਮਨ ਆਈ ਤੇਰੇ
ਵੀਰਾਂ ਬਾਝ ਨਾ ਸੋਂਹਦੀਆਂ ਭੈਣਾਂ
ਕਾਗਾਂ ਬਾਝ ਬਨੇਰੇ
171 - ਬੋਲੀਆਂ ਦਾ ਪਾਵਾਂ ਬੰਗਲਾ