ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/175

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਖੁਲ੍ਹ ਕੇ ਨੱਚ ਲੈ ਨੀ-
ਹੜ੍ਹ ਜੋਬਨ ਦਾ ਆਇਆ

ਚੰਦ ਵਰਗੀ ਭਰਜਾਈ ਮੇਰੀ

ਵੀਰਾ ਵਿਆਹ ਕੇ ਲਿਆਇਆ
ਹੱਥੀਂ ਉਹਦੇ ਛਾਪਾਂ ਛੱਲੇ
ਮੱਥੇ ਟਿੱਕਾ ਲਾਇਆ
ਨੱਚਦੀ ਦਾ ਲੱਕ ਖਾਵੇ ਹੁਲਾਰੇ
ਮੋਰਾਂ ਨੇ ਝੁਰਮੁਟ ਪਾਇਆ
ਖੁਲ੍ਹ ਕੇ ਨੱਚ ਲੈ ਨੀ-
ਵੀਰ ਵਿਆਹ ਕੇ ਲਿਆਇਆ

ਵੀਰ ਮੇਰੇ ਨੇ ਕੁੜਤੀ ਭੇਜੀ

ਕੁੜਤੀ ਆ ਗਈ ਮੇਚ
ਵੇ ਮੈਂ ਸਦਕੇ ਵੀਰਾ
ਤੂੰ ਬੈਠਾ ਪ੍ਰਦੇਸ

ਵੀਰ ਮੇਰੇ ਨੇ ਸੈਂਡਲ ਭੇਜੇ

ਮੈਨੂੰ ਆ ਗੇ ਮੇਚ
ਵੀਰਾ ਤੈਨੂੰ ਯਾਦ ਕਰਾਂ
ਤੂੰ ਬੈਠਾ ਪ੍ਰਦੇਸ

ਕਾਲ਼ੇ ਸੂਟ ਤੇ ਫਬੇ ਜੰਜੀਰੀ

ਰੋਜ਼ ਰੋਜ਼ ਮੈਂ ਪਾਵਾਂ
ਸੋਹਣੇ ਵੀਰੇ ਦੀ
ਸਹੁੰ ਝੂਠੀ ਨਾ ਖਾਵਾਂ

ਵੀਰ ਮੇਰੇ ਨੇ ਬੇਰ ਲਿਆਂਦੇ

ਮੈਨੂੰ ਦਿੱਤੇ ਚੁਣ ਚੁਣ ਕੇ
ਗੁਆਂਢਣ ਮਰ ਗਈ ਸੁਣ ਸੁਣ ਕੇ

173 - ਬੋਲੀਆਂ ਦਾ ਪਾਵਾਂ ਬੰਗਲਾ