ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/176

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕੋਰਾ ਕਾਗਜ਼ ਨੀਲੀ ਸਿਆਹੀ
ਅੱਖਰ ਗੂੜ੍ਹੇ ਪਾਵਾਂ
ਉਡੀਕਾਂ ਵੀਰ ਦੀਆਂ-
ਦੁਧ ਨੂੰ ਜਾਗ ਨਾ ਲਾਵਾਂ

ਅੱਠਾਂ ਆਨਿਆਂ ਦਾ ਸੁਰਮਾ ਲਿਆਂਦਾ

ਉਹ ਵੀ ਹੋ ਗਿਆ ਡਲ਼ੀ ਡਲ਼ੀ
ਮੇਰੇ ਵੀਰ ਦਾ ਘੋੜਾ ਗਲ਼ੀ ਗਲ਼ੀ

ਲਿਆ ਵੀਰਾ ਤੇਰੀ ਕਢ ਦਿਆਂ ਪਗੜੀ

ਲਾ ਕੇ ਸਿਲਮੇ ਸਤਾਰੇ
ਵੇ ਪੰਜ ਰੁਪਏ ਮੈਨੂੰ ਦੇਦੀਂ
ਪੰਜ ਟੇਕ ਦੀਂ ਡੇਰੇ
ਰੱਬ ਨੇ ਰੂਪ ਦਿੱਤਾ
ਬੰਨ੍ਹ ਸ਼ਗਨਾਂ ਦੇ ਸਿਹਰੇ

ਮਾਂ ਮੇਰੀ ਨੇ ਚਰਖਾ ਭੇਜਿਆ

ਉਤੇ ਲਵਾਈਆਂ ਮੇਖਾਂ
ਮੇਖਾਂ ਪਟਕੇ ਪਰੇ ਚਲਾਈਆਂ
ਵੀਰੇ ਦਾ ਮੂੰਹ ਵੇਖਾਂ
ਵੀਰੇ ਦਾ ਮੂੰਹ ਕਿਤੇ ਨਾ ਦਿਸਿਆ
ਕਾਬਲ ਕੋਠੀ ਚੜ੍ਹ ਵੇਖਾਂ
ਪਹਿਲਾਂ ਦੋ ਕੂੰਜਾਂ ਉਡੀਆਂ
ਫੇਰ ਉਡੀ ਮੁਰਗਾਈ
ਡੂੰਘੇ ਹਲ਼ ਵਗਦੇ-
ਚਿੱਠੀ ਵੀਰ ਨੇ ਪਾਈ

ਧਾਵੇ ਧਾਵੇ ਧਾਵੇ

ਮੋੜੋ ਨੀ ਕੁੜੀਓ
ਮੇਰਾ ਵੀਰ ਫੌਜ ਨੂੰ ਜਾਵੇ
ਉਡਦਾ ਰੁਮਾਲ ਦਿਸਦਾ
ਗੱਡੀ ਚੜ੍ਹਦਾ ਨਜ਼ਰ ਨਾ ਆਵੇ

174 - ਬੋਲੀਆਂ ਦਾ ਪਾਵਾਂ ਬੰਗਲਾ