ਇਹ ਵਰਕਾ ਤਸਦੀਕ ਕੀਤਾ ਗਿਆ ਏ
ਆਵਦੇ ਵੀਰ ਬਿਨਾ-
ਕੌਣ ਸੰਧਾਰਾ ਲਿਆਵੇ
ਉੱਤੇ ਉਡਣ ਭੰਬੀਰੀਆਂ
ਬੋਲੋ ਵੀਰੋ
ਵੇ ਭੈਣਾਂ ਮੰਗਣ ਜੰਜੀਰੀਆਂ
ਵੀਰ ਮੇਰੇ ਨੇ ਵਹੁਟੀ ਲਿਆਂਦੀ
ਲਿਆਂਦੀ ਮੰਗਲਵਾਰ
ਨੀ ਸੋਨੇ ਦੀਆਂ ਅੱਖੀਆਂ
ਵਿਚ ਕਜਲੇ ਦੀ ਧਾਰ
ਹੁਣ ਕਿਉਂ ਆਉਂਦੇ ਨਾਈ
ਵੇ ਮੁਖ ਮੋੜ ਗਏ
ਭੈਣਾਂ ਨਾਲ਼ੋਂ ਭਾਈ
ਬੀਬੀ ਬੀਬੀ ਕਹਿੰਦੇ
ਹੁਣ ਕਿਉਂ ਕਹਿੰਦੇ ਨੀ
ਕਲਜੁਗ ਦੇ ਗੱਭਰੂ-
ਕਿਥੋਂ ਭਾਲਦੇ ਮੀਂਹ
ਕਾਲ਼ਾ ਨਾਗ ਚਰ੍ਹੀ ਵਿਚ ਮੇਲ੍ਹੇ
ਨੀ ਬਾਹਮਣੀ ਦੀ ਗੁੱਤ ਵਰਗਾ
ਹੂੰ ਹਾਂ ਨੀ ਚਿੱਠੀ ਆਈ ਬ੍ਰਹਮਾਂ ਤੋਂ
ਹੂੰ ਹਾਂ ਨੀ ਚਿੱਠੀਏ ਵੀਰ ਦੀਏ
ਤੈਨੂੰ ਚੁਕ ਕੇ ਕਲੇਜੇ ਲਾਵਾਂ
ਨੀ ਚਿੱਠੀਏ ਨੀ ਵੀਰ ਦੀਏ
175 - ਬੋਲੀਆਂ ਦਾ ਪਾਵਾਂ ਬੰਗਲਾ