ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/179

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੂਆ-ਭਤੀਜਾ

ਚੱਕ ਕੇ ਭਤੀਜੇ ਨੂੰ
ਸਤ ਪੌੜੀਆਂ ਚੁਬਾਰੇ ਚੜ੍ਹ ਜਾਵਾਂ

ਟਿੱਕਾ ਘੜਦੇ ਸੁਨਿਆਰਾ ਚਿੱਤ ਲਾ ਕੇ

ਗੁੰਦਣਾ ਭਤੀਜੇ ਦੇ

ਚੱਕ ਕੇ ਭਤੀਜੇ ਨੂੰ

ਮੇਰਾ ਕਾਲਜਾ ਠੰਡਾ ਠਰ ਹੋਇਆ

ਪੁੱਤ ਵੀਰ ਦਾ ਭਤੀਜਾ ਮੇਰਾ

ਨਾਓਂ ਜੜ੍ਹ ਮਾਪਿਆਂ ਦੀ

ਬੋਤੇ ਚਾਰਦੇ ਭਤੀਜੇ ਮੇਰੇ

ਕੱਤਦੀ ਨੂੰ ਆਣ ਮਿਲਦੇ

ਵੀਰਾਂ ਨਾਲ਼ੋਂ ਨੀ ਭਤੀਜੇ ਪਿਆਰੇ

ਭੂਆ ਕਹਿਕੇ ਮੱਥਾ ਟੇਕਦੇ

ਪੁੱਤ ਵੀਰ ਦਾ ਭਤੀਜਾ ਮੇਰਾ

ਭੂਆ ਆਖੇ ਠਰੇ ਕਾਲਜਾ

177 - ਬੋਲੀਆਂ ਦਾ ਪਾਵਾਂ ਬੰਗਲਾ