ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/180

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਮਾਮਾ-ਮਾਮੀ

ਨਿੱਕੀ ਹੁੰਦੀ ਦੇ ਮਰਗੇ ਮਾਪੇ
ਨਾਨਕਿਆਂ ਦੇ ਰਹਿੰਦੀ
ਮਾਮਾ ਮਾਮੀ ਇਉਂ ਚੁੱਕ ਲੈਂਦੇ
ਜਿਉਂ ਗਾਰੇ ਦੀ ਬਹਿੰਗੀ
ਘੁੰਮ ਘੁੰਮਾ ਕੇ ਚੜ੍ਹੀ ਜਵਾਨੀ
ਸੁੱਥਣ ਪੱਟਾਂ ਨਾਲ਼ ਖਹਿੰਦੀ
ਮਾਮਾ ਮੈਨੂੰ ਕੁਸ਼ ਨਾ ਆਖੇ
ਮਾਮੀ ਝਿੜਕਦੀ ਰਹਿੰਦੀ
ਲੈ ਚੱਲ ਵੇ ਮਿੱਤਰਾ-
ਹੁਣ ਨਾ ਨਾਨਕੇ ਰਹਿੰਦੀ

ਕੱਲ੍ਹ ਦਾ ਆਇਆ ਮੇਲ਼ ਸੁਣੀਂਦਾ

ਸੁਰਮਾਂ ਸਭ ਨੇ ਪਾਇਆ
ਗਹਿਣੇ ਗੱਟੇ ਸਭ ਨੂੰ ਸੋਂਹਦੇ
ਚੜ੍ਹਿਆ ਰੂਪ ਸਵਾਇਆ
ਕੁੜੀ ਦੀ ਮਾਮੀ ਨੇ-
ਗਿੱਧਾ ਖੂਬ ਰਚਾਇਆ

ਵਿਆਹ ਦੇਖਣ ਨੂੰ ਆਈ ਮਾਮੀਏਂ

ਟਿੱਕਾ ਸਜਾ ਕੇ ਆਈ
ਕੁੜੀ ਸਾਡੀ ਨੂੰ ਕਪੜਾ ਨਾ ਲੀੜਾ
ਨਾ ਕੋਈ ਟੂੰਮ ਲਿਆਈ
ਡਾਰ ਜਵਾਕਾਂ ਦੀ-
ਲੱਡੂ ਖਾਣ ਨੂੰ ਲਿਆਈ

178 - ਬੋਲੀਆਂ ਦਾ ਪਾਵਾਂ ਬੰਗਲਾ