ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/181

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜੀਜਾ ਸਾਲ਼ੀ

ਗਿੱਧੇ ਵਿਚ ਸਾਲ਼ੀ ਨੱਚਦੀ
ਜੀਜਾ ਵਾਰ ਨੱਤੀਆਂ ਦੀ ਜੋੜੀ

ਜੀਜਾ ਵਾਰਕੇ ਦੁਆਨੀ ਖੋਟੀ

ਸਾਲ਼ੀਆਂ ਦਾ ਮਾਣ ਰੱਖ ਲੈ

ਜੀਜਾ ਵਾਰ ਕੇ ਦੁਆਨੀ ਖੋਟੀ

ਕੁੜੀਆਂ ’ਚ ਲਾਜ ਰੱਖ ਲੈ

ਜੀਜਾ ਲੱਕ ਨੂੰ ਖੁਰਕਦਾ ਆਵੇ

ਮੇਰੇ ਭਾਣੇ ਪੈਸੇ ਖੋਲ੍ਹਦਾ

ਜੀਜਾ ਜੇ ਪੈਸੇ ਹੈਨੀ

ਉਧਾਰੇ ਲੈ ਲੈ ਮੈਥੋਂ
ਮੈਨੂੰ ਦੇ ਦੀਂ ਭੈਣ ਵੇਚਕੇ

ਹੋਰਨਾਂ ਦੇ ਜੀਜੇ ਲੰਮ ਸਲੰਮੇ

ਮੇਰਾ ਜੀਜਾ ਮੇਚਦਾ ਨੀ
ਜੀ ਟੀ ਰੋਡ ਤੇ
ਪਕੌੜੇ ਵੇਚਦਾ ਨੀ

ਧਾਵੇ ਧਾਵੇ ਧਾਵੇ

ਵਿਚ ਲੁੱਧਿਆਣੇ ਦੇ
ਮੇਰਾ ਜੀਜਾ ਕਾਰ ਚਲਾਵੇ
ਜੀਜੇ ਨੇ ਪਾਣੀ ਮੰਗਿਆ
ਸਾਲ਼ੀ ਭੱਜ ਕੇ ਗਲਾਸ ਫੜਾਵੇ
ਜੀਜਾ ਸਾਲ਼ੀ ਨੂੰ
ਗਿਣ ਗਿਣ ਨੋਟ ਫੜਾਵੇ

179 - ਬੋਲੀਆਂ ਦਾ ਪਾਵਾਂ ਬੰਗਲਾ