ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/184

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਦੂਜੇ ਡੋਬ ਫੁਲਕਾਰੀ
ਸੱਸ ਮੇਰੀ ਨੇ ਛੰਨਾ ਵੇਚਤਾ
ਕੰਤ ਮੇਰੇ ਨੇ ਮਛਲੀ ਵੇਚੀ
ਪੱਚੀਆਂ ਤੋਲਿਆਂ ਵਾਲ਼ੀ
ਝਗੜਾ ਜਿੱਤ ਆਈ ਵੇ-
ਤੂੰ ਜੀਜਾ ਮੈਂ ਸਾਲ਼ੀ

ਜੀਜਾ ਸਾਲ਼ੀ ਪੀਂਘ ਝੂਟਦੇ

ਸਾਲ਼ੀ ਡਿਗਗੀ ਹੁਲਾਰਾ ਖਾ ਕੇ
ਬੋਚੀਂ ਵੇ ਜੀਜਾ-
ਘਰ ਦੀ ਨਾਰ ਬਣਾ ਕੇ

ਉੱਚੇ ਟਿੱਬੇ ਮੈਂ ਭਾਂਡੇ ਮਾਂਜਦੀ

ਉਪਰੋਂ ਰੁੜ੍ਹ ਗਈ ਥਾਲ਼ੀ
ਜੀਜਾ ਚਾਹ ਪੀ ਲੈ-
ਲੌਂਗ ਲੈਚੀਆਂ ਵਾਲ਼ੀ

ਮੇਰੀ ਗਵਾਚੀ ਮੁੰਦਰੀ ਜੀਜਾ

ਤੇਰੀ ਗਵਾਚੀ ਮਾਂ
ਵੇ ਚਲ ਲੱਭਣ ਚੱਲੀਏ
ਕਰ ਛਤਰੀ ਦੀ ਛਾਂ

ਜੇ ਜੀਜਾ ਸਾਨੂੰ ਵੰਗਾਂ ਚੜ੍ਹਾਉਣੀਆਂ

ਜੇ ਜੀਜਾ ਸਾਨੂੰ ਵੰਗਾਂ ਚੜ੍ਹਾਉਣੀਆਂ
ਵੰਗਾਂ ਚੜਾ ਦੇ ਕਾਲ਼ੀਆਂ ਵੇ-
ਅਸੀਂ ਅਸਲ ਮਲੰਗਾਂ ਦੀਆਂ ਸਾਲ਼ੀਆਂ ਵੇ

ਚਲ ਜੀਜਾ ਆਪਾਂ ਤਾਸ਼ ਖੇਡੀਏ

ਚਲ ਜੀਜਾ ਆਪਾਂ ਤਾਸ਼ ਖੇਡੀਏ
ਇੱਟ ਦੀ ਬੇਗੀ ਸਿੱਟ ਵੇ
ਜੀਜਾ ਤਾਸ਼ ਖੇਡਣੀ
ਤਾਸ਼ ਖੇਡਣੀ ਸਿੱਖ ਵੇ

182 - ਬੋਲੀਆਂ ਦਾ ਪਾਵਾਂ ਬੰਗਲਾ