ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਬਾਰੀ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਖੰਡ ਦੀ ਪੁੜੀ
ਜੀਜਾ ਅੱਖੀਆਂ ਨਾ ਮਾਰ
ਵੇ ਮੈਂ ਕਲ੍ਹ ਦੀ ਕੁੜੀ


ਤੇਰੀ ਭੈਣ ਦਾ ਸਾਕ ਲਿਆਵਾਂ
ਤੈਨੂੰ ਬਣਾਵਾਂ ਸਾਲ਼ੀ
ਫੇਰ ਆਪਾਂ ਚੜ੍ਹ ਚੱਲੀਏ
ਮੇਰੀ ਬੋਤੀ ਝਾਂਜਰਾਂ ਵਾਲ਼ੀ
ਬੋਤੀ ਮੇਰੀ ਐਂ ਚਲਦੀ
ਜਿਵੇਂ ਚਲਦੀ ਡਾਕ ਸਵਾਰੀ
ਬੋਤੀ ਨੇ ਛਾਲ਼ ਚੱਕ ਲੀ
ਜੁੱਤੀ ਡਿਗਪੀ ਸਤਾਰਿਆਂ ਵਾਲ਼ੀ
ਡਿਗਦੀ ਨੂੰ ਡਿਗ ਲੈਣ ਦੇ
ਪਿੰਡ ਚਲਕੇ ਸਮਾਦੂੰ ਚਾਲ਼ੀ
ਲਹਿੰਗੇ ਤੇਰੇ ਨੂੰ-
ਧੁਣਖ ਲਗਾਦੂੰ ਕਾਲ਼ੀ


ਦੇਖ ਰਹੀ ਪਰਤਿਆ ਕੇ
ਦੇ ਕੇ ਹੁਲਾਰਾ ਚੜ੍ਹੀ ਪੀਂਘ ਪਰ
ਪੀਂਘ ਗਈ ਵਲ ਖਾ ਕੇ
ਬੋਚੀਂ ਵੇ ਜੀਜਾ-
ਘਰ ਦੀ ਨਾਰ ਬਣਾ ਕੇ


ਜੀਜਾ ਮੰਗੇ ਉਧਾਰੇ
ਨਾ ਜੀਜਾ ਮੈਂ ਤੈਨੂੰ ਦੇਮਾਂ
ਨਾ ਦੇਮਾਂ ਜਗ ਸਾਰੇ
ਜੀਹਦੀ ਖਾਤਰ ਪੱਕੇ ਨੇਂਬੂ
ਬੈਠਾ ਧਰਮ ਦੁਆਰੇ
183 - ਬੋਲੀਆਂ ਦਾ ਪਾਵਾਂ ਬੰਗਲਾ