ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/187

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੰਤ

ਕੰਮ ਬਾਝ ਨੀ ਬਚੋਲਿਆਂ ਬਣਦਾ
ਘਰ ਭਾਵੇਂ ਹੋਵੇ ਲੱਖ ਦਾ

ਦੋ ਸਿਰ ਜੁੜਦਿਆਂ ਨੂੰ

ਚੰਦਰਾ ਮਾਰਦਾ ਭਾਨੀ

ਮਤਲਬ ਕੱਢ ਲੈਣਗੇ

ਮਿੱਠੀਆਂ ਜ਼ਬਾਨਾਂ ਵਾਲ਼ੇ

ਜ਼ੋਰ ਨਾ ਕੁੜੀ ਦਾ ਕੋਈ

ਰੋਂਦੀ ਨੂੰ ਤੋਰ ਦੇਣਗੇ

ਬਾਰਾਂ ਵਰਸ ਦੀ ਹੋ ਗਈ ਜੈ ਕੁਰੇ

ਵਰ੍ਹਾ ਤੇਰ੍ਹਵਾਂ ਚੜ੍ਹਿਆ
ਘੁੰਮ ਘੁਮਾਂ ਕੇ ਚੜ੍ਹੀ ਜਵਾਨੀ
ਨਾਗ਼ ਇਸ਼ਕ ਦਾ ਲੜਿਆ
ਪਿਓ ਉਹਦੇ ਨੂੰ ਪਤਾ ਜੋ ਲੱਗਾ
ਘਰ ਪੰਡਤਾਂ ਦੇ ਬੜਿਆ
ਆਖੇ ਪੰਡਤਾ ਖੋਹਲ਼ ਪੱਤਰੀ
ਦਾਨ ਦਿਊਂਗਾ ਸਰਿਆ
ਮਿੱਤਰਾਂ ਨੂੰ ਫਿਕਰ ਪਿਆ-
ਵਿਆਹ ਜੈ ਕੁਰ ਦਾ ਧਰਿਆ

ਬਾਰਾਂ ਸਾਲ ਦੀ ਹੋ ਗਈ ਜੈ ਕੁਰੇ

ਸਾਲ ਤੇਰ੍ਹਵਾਂ ਚੜ੍ਹਿਆ
ਘੁੰਮ ਘੁਮਾਂ ਕੇ ਚੜ੍ਹੀ ਜੁਆਨੀ
ਨਾਗ਼ ਇਸ਼ਕ ਦਾ ਲੜਿਆ
ਸੱਥ ’ਚ ਮੁੰਡੇ ਚਰਚਾ ਕਰਦੇ
ਰੂਪ ਲੋਹੜੇ ਦਾ ਚੜ੍ਹਿਆ

185 - ਬੋਲੀਆਂ ਦਾ ਪਾਵਾਂ ਬੰਗਲਾ