ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/188

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪਿਓ ਉਹਦੇ ਨੂੰ ਪਤਾ ਜਾਂ ਲੱਗਾ
ਘਰ ਪੰਡਤਾਂ ਦੇ ਬੜਿਆ
ਆਖੇ ਪੰਡਤਾ ਖੋਹਲ਼ ਪੱਤਰੀ
ਦਾਨ ਦਉਂ ਜੋ ਸਰਿਆ
ਮਿੱਤਰਾਂ ਨੂੰ ਫਿਕਰ ਪਿਆ-
ਵਿਆਹ ਜੈ ਕੁਰ ਦਾ ਧਰਿਆ

ਪੰਦਰਾਂ ਸਾਲ ਦੀ ਹੋਗੀ ਭਾਗੀ

ਬਰਸ ਸੋਲ੍ਹਵਾਂ ਚੜ੍ਹਿਆ
ਬਾਪ ਉਹਦੇ ਨੇ ਮੁੰਡਾ ਟੋਲ਼ਿਆ
ਘਰ ਪੰਡਤਾਂ ਦੇ ਬੜਿਆ
ਉਠੋ ਪੰਡਤੋ ਖੋਹਲ਼ੋ ਪੱਤਰੀ
ਦਾਨ ਦਊਂ ਜੋ ਸਰਿਆ
ਅਗਲੀ ਪੁੰਨਿਆਂ ਦਾ-
ਵਿਆਹ ਭਾਗੀ ਦਾ ਧਰਿਆ

ਗੱਡੀ ਵਾਲਿਆ ਵੇ ਅੜਬ ਦਖਾਣਾ

ਕੁੜੀਆਂ ਨੂੰ ਮਿਲ਼ ਲੈਣ ਦੇ

ਗੱਡੀ ਤੋਰ ਵੇ ਦਖਾਣਾਂ ਦਿਆ ਮੁੰਡਿਆ

ਖਸਮਾਂ ਨੂੰ ਖਾਣ ਕੁੜੀਆਂ

ਲੰਘ ਗਈ ਲੰਘ ਗਈ

ਲੰਘ ਗਈ ਨੀ
ਅੱਡੀ ਮਾਰ ਕੇ
ਗੱਡੀ ਦਾ ਬੂਹਾ ਭੰਨ ਗਈ ਨੀ

ਚਾਓ ਮੁਕਲਾਵੇ ਦਾ

ਗੱਡੀ ਚੜ੍ਹਦੀ ਨੇ ਪਿੰਜਣੀ ਤੋੜੀ

ਗੱਡੀ ਵਿਚ ਨਾ ਪਰਾਹੁਣਿਆਂ ਛੇੜੀਂ

ਘਰ ਜਾ ਕੇ ਨੈਣ ਦਸਦੂ

186 - ਬੋਲੀਆਂ ਦਾ ਪਾਵਾਂ ਬੰਗਲਾ