ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/190

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਣ ਵੇ ਕੰਤਾ ਸ਼ਾਹ ਬਲਵੰਤਾ
ਅਰਜ ਕਰਾਂ ਮੈਂ ਨਾਰੀ
ਸਿਰ-ਧੜਾਂ ਦੀਆਂ ਲੱਗੀਆਂ ਵੈਰੀਆ
ਤੂੰ ਜਿੱਤਿਆ ਮੈਂ ਹਾਰੀ
ਓਸ ਪੱਠੇ ਨਾਲ਼ ਲਾਈਏ ਦੋਸਤੀ
ਧੌਣ ਲੰਬੀ ਗੁੱਤ ਭਾਰੀ
ਸਹੁਰੀਂ ਕੱਟ ਆਈ-
ਦੋਜ਼ਖ਼ ਦੇ ਦਿਨ ਚਾਲ਼ੀ

ਚੜ੍ਹ ਵੇ ਚੰਦਾ ਦੇ ਵੇ ਲਾਲੀ

ਕਿਉਂ ਪਾਇਆ ਵੇ ਨ੍ਹੇਰਾ
ਆਈ ਗੁਆਂਢਣ ਪੁੱਛਣ ਲੱਗੀ
ਔਹ ਕੀ ਲਗਦਾ ਤੇਰਾ
ਬਾਪ ਮੇਰੇ ਦਾ ਸਕਾ ਜਵਾਈ
ਸਿਰ ਮੇਰੇ ਦਾ ਸਿਹਰਾ
ਕੁੜੀਆਂ ਨੂੰ ਦਸਦੀ ਫਿਰਾਂ-
ਅੜਬ ਪਰਾਹੁਣਾ ਮੇਰਾ

ਹੱਸ ਲੋ ਨੀ ਕੁੜੀਓ

ਖੇਡ ਲੋ ਨੀ ਕੁੜੀਓ
ਹੱਸਣਾ ਖੇਡਣਾ ਰਹਿ ਜਾਊਗਾ
ਨੀ ਕੋਈ ਬੂਝੜ ਜਿਹਾ
ਜੱਟ ਲੈ ਜਾਊਗਾ


ਮਾਹੀ ਤਾਂ ਮੇਰਾ ਮੰਗਦਾ ਸਾਗ
ਮੰਗਦਾ ਸਾਗ
ਮੈਂ ਤੜਕਾ ਲਾਇਆ ਸਣੇ ਪਿਆਜ਼
ਤੜਕਾ ਰਹਿ ਗਿਆ ਕੱਚਾ ਨੀ ਮਾਂ
ਮੇਰੇ ਏਥੇ ਸੋਟਾ ਵੱਜਾ ਨੀ ਮਾਂ
ਮੇਰੇ ਏਥੇ ਸੋਟਾ ਵੱਜਾ ਨੀ ਮਾਂ

188 - ਬੋਲੀਆਂ ਦਾ ਪਾਵਾਂ ਬੰਗਲਾ