ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/191

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੀ ਉਹ ਰੋਜ਼ ਮੇਰੇ ਨਾਲ਼ ਲੜਦਾ
ਕਹਿੰਦਾ ਘਰ ਪੱਟਤਾ
ਨੀ ਮੈਂ ਘਰ ਪੱਟਤਾ
ਆਹ ਲੈ ਘਰ ਬੰਨ੍ਹਤਾ
ਵਿਚੇ ਤੇਰੀ ਬੇਬੇ ਬੰਨ੍ਹੀ
ਵਿਚ ਤੇਰਾ ਬਾਪੂ ਬਨ੍ਹਤਾ

ਸਰਾਹਣੇ ਬੰਨ੍ਹੀ ਬਾਂਦਰੀ

ਪੈਂਦੇ ਬੰਨ੍ਹਿਆ ਕੁੱਤਾ
ਲੈਣ ਕਿਉਂ ਨੀ ਆਉਂਦਾ
ਕੁਪੱਤੀ ਮਾਂ ਦਿਆ ਪੁੱਤਾ

ਬਾਹਰੋਂ ਆਉਂਦਾ ਹਰਿਆ ਭਰਿਆ

ਆ ਕੇ ਪਰਾਣੀ ਮਾਰੀ
ਬੱਖੀ ਵਿਚੋਂ ਰੁੱਗ ਭਰ ਲੈਂਦਾ
ਕੁੜਤੀ ਪਾੜਤੀ ਸਾਰੀ
ਪੰਜਾਂ ਦੀ ਫੁਲਕਾਰੀ ਵੈਰੀਆ
ਲੀਰਾਂ ਕਰਤੀ ਸਾਰੀ
ਮੱਲੋ ਮੱਲੀ ਚਿੰਬੜ ਜਾਂਦਾ
ਘੁਲ਼ਦੇ ਰਹੇ ਦਿਹਾੜੀ
ਜੇ ਤੂੰ ਮੇਰਾ ਸੱਚ ਨੀ ਜਾਣਦਾ
ਲੋਕ ਖੜੇ ਸੀ ਚਾਲ਼ੀ
ਜਾਦੂੰ ਬਕਰੇ ਨੂੰ -
ਚਟਕ ਚੋਬਰਾਂ ਵਾਲ਼ੀ

ਬਾਹਰੋਂ ਆਉਂਦਾ ਚਾਹ ਧਰ ਲੈਂਦਾ

ਨਾਲ਼ ਮੁੰਡਿਆਂ ਦੀ ਟੋਲੀ
ਮੈਂ ਨਾ ਕਿਸੇ ਦੇ ਭਾਂਡੇ ਮਾਂਜਣੇ
ਮੈਂ ਨਾ ਕਿਸੇ ਦੀ ਗੋਲੀ
ਕੀਲੇ ਤੇ ਕੱਟਾ ਮਰ ਗਿਆ ਭੁੱਖਾ
ਮਰਗੀ ਤਿਆਹੀ ਖੋਲੀ
ਤਾਂਈਓਂ ਸਿਰ ਚੜ੍ਹਿਆ-
ਜੇ ਮੈਂ ਨਾ ਬਰੋਬਰ ਬੋਲੀ

189 - ਬੋਲੀਆਂ ਦਾ ਪਾਵਾਂ ਬੰਗਲਾ