ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/194

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਪੱਖੀ ਤਾਈਂ ਵੇ
ਲਵਾਦੇ ਘੁੰਗਰੂ ਲਵਾਦੇ ਘੁੰਗਰੂ
ਨਾਲ਼ੇ ਕੱਤਿਆ ਕਰੂੰ
ਨਾਲ਼ੇ ਹੱਸਿਆ ਕਰੂੰ
ਨਾਲ਼ੇ ਝੱਲਿਆ ਕਰੂੰ
ਦਿਨ ਰਾਤੀਂ ਵੇ
ਲਵਾਦੇ ਘੁੰਗਰੂ
ਮੇਰੀ ਪੱਖੀ ਤਾਈਂ ਵੇ
ਲਵਾਦੇ ਘੁੰਗਰੂ

ਜੇ ਮੁੰਡਿਆ ਵੇ

ਤੂੰ ਮੈਨੂੰ ਆਪਣੀ ਬਣਾਉਣਾ
ਮਾਂ ਵਾਲ਼ਾ ਦਬਕਾ ਚੱਕ ਮੁੰਡਿਆ
ਵੇ ਮੈਨੂੰ ਰੇਸ਼ਮੀ ਰੁਮਾਲ ਵਾਂਗ
ਵੇ ਮੈਨੂੰ ਰੇਸ਼ਮੀ ਰੁਮਾਲ ਵਾਂਗ
ਰੱਖ ਮੁੰਡਿਆ

ਇਕ ਘੜੇ ਵਿਚ ਮੋਠ ਬਾਜਰਾ

ਇਕ ਘੜੇ ਵਿਚ ਰੂੰ
ਨੀ ਥੋੜ੍ਹੀ ਥੋੜ੍ਹੀ
ਨੀ ਥੋੜ੍ਹੀ ਥੋੜ੍ਹੀ
ਮੈਂ ਵਿਗੜੀ
ਬਹੁਤਾ ਵਿਗੜਿਆ ਤੂੰ

ਦਾਣਾ ਦਾਣਾ ਦਾਣਾ

ਸਿੰਘਾ ਵੇ ਤੇਰੇ ਨਾਨਕੇ
ਅਸੀਂ ਮੇਲਾ ਦੇਖਣ ਜਾਣਾ

ਹਰੇ ਹਰੇ ਘਾਹ ਉੱਤੇ

ਦਹੀਂ ਦੀਆਂ ਫੁੱਟੀਆਂ
ਤੋਰ ਦੇ ਨੀ ਮਾਏਂ
ਰਾਂਝਾ ਲੈ ਕੇ ਆਇਆ ਛੁੱਟੀਆਂ

192 - ਬੋਲੀਆਂ ਦਾ ਪਾਵਾਂ ਬੰਗਲਾ