ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/195

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਗੱਡੀ ਜੋੜਕੇ ਕਦੇ ਨਾ ਆਇਆ
ਛੁੱਟ ਮੁਕਲਾਵੇ ਤੋਂ

ਗੱਲਾਂ ਤੇਰੀਆਂ ਅਰਜ਼ਾਂ ਮੇਰੀਆਂ

ਚਲ ਮੇਰੀ ਮਾਂ ਕੋਲ਼ ਵੇ

ਤੇਰੀ ਮਾਂ ਕੀ ਕਰਲੂ

ਜਾਣੀ ਰੱਖਲੂ ਮਹੀਨਾ ਜਾਦੇ

ਕਾਹਨੂੰ ਆ ਗਿਐਂ ਸਰਹੋਂ ਦਾ ਫੁੱਲ ਬਣ ਕੇ

ਮਾਪਿਆਂ ਨੇ ਨਹੀਂ ਤੋਰਨੀ

ਮੂਹਰੇ ਤੁਰ ਪੈ ਬਦਾਮੀ ਸਾਫੇ ਵਾਲ਼ਿਆ

ਪਿੱਛੇ ਪਿੱਛੇ ਆਵਾਂ ਮਿਹਲਦੀ

ਘੁੰਡ ਕੱਢ ਲੈ ਪਤਲੀਏ ਨਾਰੇ

ਸਹੁਰਿਆਂ ਦਾ ਪਿੰਡ ਆ ਗਿਆ

ਗੋਰਾ ਰੰਗ ਤੇ ਸ਼ਰਬਤੀ ਅੱਖੀਆਂ

ਘੁੰਡ ਵਿਚ ਕੈਦ ਰੱਖੀਆਂ

ਘੁੰਡ ਕਢਦੀ ਸ਼ਰਮ ਦੀ ਮਾਰੀ

ਅੱਖ ਤੇਰੇ ਵਿਚ ਰੱਖਦੀ

ਘੁੰਡ ਕੱਢਣਾ ਮੜਕ ਨਾਲ਼ ਤੁਰਨਾ

ਸਹੁਰੀਂ ਜਾ ਕੇ ਦੋ ਦੋ ਪਿਟਣੇ

ਮੇਰਾ ਪਤਲਾ ਭੌਰ ਸ਼ੁਕੀਨੀ

ਧੁੱਪ ਵਿਚ ਛਾਂ ਮਿਣਦਾ

ਮੁੰਡਾ ਚੌਧਰੀ ਮੇਰਾ ਮਨ ਸ਼ੌਕੀ

ਕੌਣ ਰਲਾਵੇ ਸੰਨ੍ਹੀਆਂ

193 - ਬੋਲੀਆਂ ਦਾ ਪਾਵਾਂ ਬੰਗਲਾ