ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/196

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉੱਠ ਖੜ੍ਹ ਬੇ-ਫਿਕਰਿਆ
ਤੇਰੇ ਹਾਣ ਦੇ ਮੁੰਡਿਆਂ ਨੇ ਹਲ਼ ਜੋੜੇ

ਪਾਰ ਕੱਸੀਓਂ ਚੱਲੇ ਹਲ਼ ਮੇਰਾ

ਦੁਧ ਦਾ ਲਿਆਈਂ ਗੜਬਾ

ਓਥੇ ਲੈ ਚੱਲ ਚਰਖਾ ਮੇਰਾ

ਜਿੱਥੇ ਤੇਰਾ ਹਲ਼ ਚਲਦਾ

ਹਾੜ੍ਹੀ ਵੱਢੂੰਗੀ ਨਾਲ਼ ਤੇਰੇ

ਦਾਤੀ ਨੂੰ ਲਵਾਦੇ ਘੁੰਗਰੂ

ਬਾਰ ਵਿਚ ਲੈ ਚੱਲ ਵੇ

ਸਦਾਊਂਗੀ ਮੁਰੱਬਿਆਂ ਵਾਲ਼ੀ

ਦਿਸਦਾ ਰਹਿ ਮਿੱਤਰਾ

ਭਾਵੇਂ ਰਹਿ ਘਰਦਿਆਂ ਦੇ ਨਾਲ਼ੇ

ਵੇ ਮੈਂ ਸਾਰੇ ਟੱਬਰ ਦੀ ਗੋਲੀ

ਇਕ ਤੇਰੀ ਜਿੰਦ ਬਦਲੇ

ਤੇਰੀ ਖਾਤਰ ਸਹਿਣੇ ਪੈਂਦੇ

ਵੇ ਬੋਲ ਸ਼ਰੀਕਾਂ ਦੇ

ਕੌਣ ਕਟਾਵੇ ਰਾਤਾਂ

ਮੇਰੇ ਸ਼ਾਮ ਦੀਆਂ

ਕੌਣ ਦੁੱਖਾਂ ਦਾ ਸੀਰੀ

ਘਰ ਦੇ ਸ਼ਾਮ ਬਿਨਾਂ

ਢਿੱਡ ਦੁਖਦਾ ਬੇਲਣੀ ਫੇਰਾਂ

ਹੱਸਦਾ ਮੁਸਕੜੀਆਂ

194 - ਬੋਲੀਆਂ ਦਾ ਪਾਵਾਂ ਬੰਗਲਾ