ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/197

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਾਲ਼ਾ ਘੱਗਰਾ ਸੋਸਨੀ ਮੇਰਾ
ਦੇਖ ਦੇਖ ਰੋਏਂਗਾ ਜੱਟਾ

ਮੈਂ ਤਾਂ ਤੇਰੀ ਜਾਨ ਗੋਰੀਏ

ਤੈਤੋਂ ਸੰਗਦਾ ਬੱਟੀ ਨਾ ਲਿਆਇਆ

ਅਸੀਂ ਦੋਵੇਂ ਲਾਲ ਬੱਕਰੇ

ਕਿਤੇ ਰੱਬ ਦੀ ਨਿਗ੍ਹਾ ਨਾ ਚੜ੍ਹ ਜਾਈਏ

ਮੈਨੂੰ ਕੱਲੀ ਨੂੰ ਚੁਬਾਰਾ ਪਾ ਦੇ

ਤ੍ਰਿੰਜਣਾਂ ’ਚ ਮੈਂ ਨਾ ਕੱਤਦੀ

ਜੋੜੀ ਵਿਚ ਨਾ ਵਿਛੋੜਾ ਪਾਵੀਂ

ਕੱਠਿਆਂ ਨੂੰ ਚੱਕੀਂ ਰੱਬਾ

ਵੇ ਮੈਂ ਤੇਰੀ ਆਂ ਨਣਦ ਦਿਆ ਵੀਰਾ

ਜੁੱਤੀ ਉੱਤੋਂ ਜਗ ਵਾਰਿਆ

195 - ਬੋਲੀਆਂ ਦਾ ਪਾਵਾਂ ਬੰਗਲਾ