ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/198

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਣ ਦਾ ਨਾ ਵਰ ਟੋਲ਼ਿਆ

ਪੁੱਤ ਮਰਜੇ ਬਚੋਲਿਆ ਤੇਰਾ
ਹਾਣ ਦਾ ਨਾ ਵਰ ਟੋਲ਼ਿਆ

ਪਟਤੀ ਸੰਜੋਗਾਂ ਨੇ

ਮੈਨੂੰ ਹਾਣ ਦਾ ਮੁੰਡਾ ਨਾ ਥਿਆਇਆ

ਵਰ ਲੱਭਿਆ ਬੀਹੀ ਦਾ ਕੂੜਾ

ਪਿੰਡ ਦੀ ਨਘੋਚਣ ਨੂੰ

ਹਾਣ ਦਾ ਮੁੰਡਾ ਨਾ ਥਿਆਇਆ

ਨਗਰਾਂ 'ਚ ਹਨ੍ਹੇਰ ਪੈ ਗਿਆ

ਮੈਨੂੰ ਮੁੰਜ ਕੁਟਣੇ ਦੇ ਵਿਆਹਿਆ

ਮਾਏਂ ਤੈਥੋਂ ਕੱਖ ਨਾ ਸਰੀ

ਉਖਲੀ ਭਰਾ ਲੀ ਬਾਬਲਾ

ਮੇਰੇ ਰੂਪ ਦੀ ਪਰਖ ਨਾ ਕੀਤੀ

ਬੇਈਮਾਨ ਮੁਕਰ ਗੇ ਮਾਪੇ

ਮੰਗ ਸੀ ਮੈਂ ਤੇਰੀ ਪੂਰਨਾ

ਮੈਂ ਚੋਬਰੀ ਤੇ ਕੰਤ ਨਿਆਣਾ

ਰੱਬ ਵੈਰੀ ਹੋਇਆ ਕੁੜੀਓ

ਵੇ ਮੈਂ ਤੂਤ ਦੀ ਛਟੀ

ਗਲ਼ ਰੀਠੜੇ ਜਹੇ ਦੇ ਲਾਈ

ਮੇਰੇ ਖਾ ਗਿਆ ਹੱਡਾਂ ਨੂੰ ਝੋਰਾ

ਕੰਤ ਨਿਆਣੇ ਦਾ

196 - ਬੋਲੀਆਂ ਦਾ ਪਾਵਾਂ ਬੰਗਲਾ