ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬ੍ਰਹਮਾ ਜੇਡ ਨਾ ਪੰਡਿਤ ਕੋਈ
ਸੀਤਾ ਜੇਡ ਨਾ ਮਾਤਾ
ਲਛਮਣ ਜੇਡ ਜਤੀ ਨਾ ਕੋਈ
ਰਾਮ ਜੇਡ ਨਾ ਭਰਾਤਾ
ਬਾਬੇ ਨਾਨਕ ਜੇਡਾ ਭਗਤ ਨਾ ਕੋਈ
ਜਿਸ ਹਰਕਾ ਨਾਮ ਪਛਾਤਾ
ਦੁਨੀਆਂ ਮਾਣ ਕਰਦੀ-
ਰੱਬ ਸਭਨਾਂ ਦਾ ਦਾਤਾ


ਉੱਚਾ ਦਰ ਬਾਬੇ ਨਾਨਕ ਦਾ
ਮੈਂ ਸੋਭਾ ਸੁਣ ਕੇ ਆਇਆ


ਹੱਟ ਖੁੱਲ੍ਹਗੀ ਬਾਬੇ ਨਾਨਕ ਦੀ
ਸੌਦਾ ਲੈਣਗੇ ਨਸੀਬਾਂ ਵਾਲ਼ੇ


ਜ਼ਾਹਰੀ ਕਲਾ ਦਖਾਈ
ਬਾਬੇ ਨੇ ਮੱਕਾ ਫੇਰਿਆ


ਬਾਬੇ ਨਾਨਕ ਨੇ
ਪੌੜੀਆਂ ਸੁਰਗ ਨੂੰ ਲਾਈਆਂ


ਬਾਣੀ ਧੁਰ ਦਰਗਾਹੋਂਂ ਆਈ
ਪਾਪੀਆਂ ਦੇ ਤਾਰਨੇ ਨੂੰ


ਮਿੱਠੀ ਲਗਦੀ ਗੁਰੂ ਜੀ ਤੇਰੀ ਬਾਣੀ
ਵੇਲੇ ਅੰਮ੍ਰਿਤ ਦੇ


ਕਾਨਾ ਕਾਨਾ ਕਾਨਾ
ਨਦੀਓਂ ਪਾਰ ਖੜ੍ਹੇ
ਗੁਰੂ ਨਾਨਕ ਤੇ ਮਰਦਾਨਾ
ਇਕ ਮੇਰੀ ਨਣਦ ਬੁਰੀ
ਦੂਜਾ ਜੇਠ ਬੜਾ ਭਗਵਾਨਾ

18 - ਬੋਲੀਆਂ ਦਾ ਪਾਵਾਂ ਬੰਗਲਾ