ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/200

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਛੋਟੇ ਨਾਲ਼ ਨਾ ਵਿਆਹੀਂ ਬਾਬਲਾ
ਛੋਟਾ ਖਰਾ ਸ਼ੁਦਾਈ
ਡੰਗਰਾਂ ਦੇ ਵਿਚ ਮੰਜਾ ਡਾਹੇ
ਬੜੇ ਜੇਠ ਦਾ ਭਾਈ
ਬਾਕੀ ਪੀਂਦੇ ਦੁਧ ਸਰਦਾਈਆਂ
ਉਹਨੂੰ ਝਾਤ ਪੁਆਈ
ਲੇਫ ਤਲਾਈਆਂ ਆਪ ਲੈਂਦੇ
ਉਹਨੂੰ ਲੀਰੋ ਲੀਰ ਰਜਾਈ
ਮੈਨੂੰ ਘਰ ਛੋਟੇ ਦੇ-
ਕੈਦ ਕੱਟਣੀ ਆਈ

ਸੜਕੇ ਸੜਕੇ ਮੇਰਾ ਡੋਲਾ ਜਾਵੇ

ਰੱਥ ਦੀ ਟੁੱਟ ਗਈ ਫੱਟੀ
ਗੁਲਾਬ ਸਿੰਘ ਨਿੱਕਾ ਜਿਹਾ
ਮੈਂ ਮਾਝੇ ਦੀ ਜੱਟੀ

ਘਰ ਨੀ ਟੋਲਦੀਆਂ

ਵਰ ਨੀ ਟੋਲਦੀਆਂ
ਬਦਲੇ-ਖੋਰੀਆਂ ਮਾਵਾਂ
ਨਿੱਕੇ ਜਹੇ ਮੁੰਡੇ ਨਾਲ਼
ਵਿਆਹ ਕਰ ਦਿੰਦੀਆਂ
ਦੇ ਕੇ ਚਾਰ ’ਕ ਲਾਵਾਂ
ਏਸ ਜੁਆਨੀ ਨੂੰ-
ਕਿਹੜੇ ਖੂਹ ਵਿਚ ਪਾਵਾਂ

ਛੋਲੇ ਛੋਲੇ ਛੋਲੇ

ਗੱਡੀ ਆਉਂਦੀ ਐ ਬਣਾਂ ਦੇ ਉਹਲ਼ੇ
ਗੱਡੀ ਵਿਚ ਮੈਂ ਰੋਵਾਂ
ਮੇਰੀ ਕੱਤਣੀ ‘ਚ ਰੋਣ ਪਟੋਲੇ
ਵਣ ਵਣ ਰੋਵੇ ਲੱਕੜੀ
ਯਾਰ ਰੋਣ ਕਿੱਕਰਾਂ ਦੇ ਓਹਲ਼ੇ
ਬੋਲੀ ਨਾ ਬੁਲਾਈ ਕੁੜੀਓ

198 - ਬੋਲੀਆਂ ਦਾ ਪਾਵਾਂ ਬੰਗਲਾ