ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਨਾਨਕਿਆਂ ਘਰ ਬੈਠਾ ਜਾ ਕੇ
ਦੋਵੇਂ ਲੋਭੀ ਹੋ ਗੇ ਕੱਠੇ
ਟੋਲ਼ਿਆ ਬੁਢੜਾ ਜਾ ਕੇ
ਇਕ ਦਲਾਲ ਦੇ ਦੂਜਾ ਮਾਲਕ
ਲੈ ਲਏ ਦੰਮ ਟੁਣਕਾ ਕੇ
ਬੁਢੜਾ ਲੋੜੇ ਹੁਣੇ ਮਰਨ ਨੂੰ
ਰੱਖੇ ਮੂੰਹ ਚਮਕਾ ਕੇ
ਬਾਬੇ ਮੇਰੇ ਦਾ ਹਾਣੀ ਜਾਪੇ
ਬੈਠਾ ਉਮਰ ਗੰਵਾ ਕੇ
ਕੁਬੜਾ ਤੇ ਇਕ ਅੱਖੋਂ ਕਾਣਾ
ਤੁਰਦਾ ਪੈਰ ਘਸਾ ਕੇ
ਡਰਨ, ਆਉਂਦਾ ਦੇਖ ਨਿਆਣੇ
ਨਠ੍ਹਦੇ ਜੁੱਤੀਆਂ ਚਾ ਕੇ
ਬੁੱਢੀਆਂ ਠੇਰੀਆਂ ਦੇਖ ਬੁੱਢੇ ਨੂੰ
ਪਰੇ ਹੋਣ ਸ਼ਰਮਾ ਕੇ
ਮਾਪਿਆਂ ਮੇਰਿਆਂ ਨੇ -
ਦੁਖੜੇ ਪਾ ਤੇ ਵਿਆਹ ਕੇ
ਨ੍ਹਾ ਧੋ ਕੇ ਮੁੰਡਾ ਖੁੰਡਾਂ ਤੇ ਬਹਿੰਦਾ
ਅੱਧੀ ਰਾਤੀਂ ਆਉਂਦਾ ਨੀ
ਸਾਡੀ ਅਸਰਾਂ ਦੀ ਨੀਂਦ ਗੁਆਉਂਦਾ ਨੀ
ਬਾਰੀਂ ਬਰਸੀਂ ਖੱਟ ਕੇ ਲਿਆਇਆ
ਖੱਟ ਕੇ ਲਿਆਇਆ ਪਾਵੇ
ਬਾਬਲੇ ਨੇ ਵਰ ਟੋਲ਼ਿਆ
ਜਿਨੂੰ ਪੱਗ ਬੰਨ੍ਹਣੀ ਨਾ ਆਵੇ
ਬਾਰੀਂ ਬਰਸੀਂ ਖੱਟ ਕੇ ਲਿਆਇਆ
ਖੱਟ ਕੇ ਲਿਆਂਦੇ ਧਾਗੇ
ਜਿਦ੍ਹੇ ਨਾਲ਼ ਮੈਂ ਵਿਆਹੀ
ਸੁੱਤਾ ਪਿਆ ਨਾ ਜਾਗੇ
200 - ਬੋਲੀਆਂ ਦਾ ਪਾਵਾਂ ਬੰਗਲਾ