ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/203

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਬਾਰੀਂ ਬਰਸੀਂ ਖੱਟ ਕੇ ਲਿਆਇਆ
ਖੱਟ ਕੇ ਲਿਆਂਦਾ ਫੀਤਾ
ਤੇਰੇ ਘਰ ਕੀ ਵਸਣਾ
ਤੂੰ ਮਿਡਲ ਪਾਸ ਨਾ ਕੀਤਾ

ਝਾਮਾਂ ਝਾਮਾਂ ਝਾਮਾਂ

ਕੰਤ ਮਝੇਰੂ ਦੇ
ਮੈਂ ਬਹਿ ਕੇ ਕੀਰਨੇ ਪਾਵਾਂ
ਮਾਂ ਨੂੰ ਧੀ ਪੁੱਛਦੀ
ਮੈਂ ਹੁਣ ਕੀ ਲਾਜ ਬਣਾਵਾਂ
ਕੁੜਤੀ ਪਾਟੀ ਦਾ
ਤੂੰ ਮੰਗ ਮਿੱਤਰਾਂ ਤੋਂ ਨਾਮਾਂ
ਨੀਮੀ ਪਾ ਕੇ ਲੰਘ ਜਾਂਦਾ
ਮੈਂ ਸਾਈ ਦੰਦਾਂ ਦੀ ਲਾਮਾਂ
ਚੌਂਕ ਚੰਦ ਮੈਂ ਗੁੰਦ ਲਏ ਨੇ
ਹਿੱਕ ਤੇ ਜੰਜੀਰੀ ਪਾਵਾਂ
ਕੰਤ ਮਝੇਰੂ ਦਾ-
ਹੁਣ ਕੀ ਲਾਜ ਬਣਾਵਾਂ

ਟੁੱਟ ਪੈਣਾ ਤਾਂ ਜੂਆ ਖੇਡਦਾ

ਕਰਦਾ ਅਜਬ ਬਹਾਰਾਂ
ਮਾਸ ਸ਼ਰਾਬ ਕਦੇ ਨੀ ਛੱਡਦਾ
ਦੇਖ ਉਸ ਦੀਆਂ ਕਾਰਾਂ
ਗਹਿਣੇ ਕੱਪੜੇ ਲੈ ਗਿਆ ਸਾਰੇ
ਕੂਕਾਂ ਕਹਿਰ ਦੀਆਂ ਮਾਰਾਂ
ਜੀ ਚਾਹੇ ਤਾਂ ਸੋਟਾ ਫੇਰੇ
ਦੁਖੜੇ ਨਿੱਤ ਸਹਾਰਾਂ
ਚੋਰੀ ਯਾਰੀ ਦੇ ਵਿਚ ਪੱਕਾ
ਨਿਤ ਪਾਵੇ ਫਟਕਾਰਾਂ
ਕਦੀ ਕਦਾਈਂ ਘਰ ਜੇ ਆਵੇ
ਮਿੰਤਾਂ ਕਰ ਕਰ ਹਾਰਾਂ
ਛਡਦੇ ਵੈਲਾਂ ਨੂੰ-
ਲੈ ਲੈ ਤੱਤੀ ਦੀਆਂ ਸਾਰਾਂ

201 - ਬੋਲੀਆਂ ਦਾ ਪਾਵਾਂ ਬੰਗਲਾ