ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/204

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਢੈ ਜਾਣੇ ਦਾ ਜੂਆ ਖੇਡਦਾ
ਵੈਲ ਕਰੇਂਦਾ ਭਾਰੇ
ਕਲ੍ਹ ਤਾਂ ਮੇਰੀਆਂ ਡੰਡੀਆਂ ਹਾਰ ਗਿਆ
ਪਰਸੋਂ ਹਾਰ ਗਿਆ ਵਾਲ਼ੇ
ਹੱਸ ਤੇ ਖੋਖੜੂ ਲੈ ਗਿਆ ਮੰਗ ਕੇ
ਕਰ ਗਿਆ ਘਾਲ਼ੇ ਮਾਲ਼ੇ
ਵੀਹਾਂ ਦਾ ਹੱਸ ਧਰਤਾ ਪੰਜਾਂ ’ਚ
ਦੇਖ ਪੱਟੁ ਦੇ ਕਾਰੇ
ਮਾਪਿਆਂ ਬਾਹਰੀ ਨੇ-
ਲੇਖ ਲਖਾ ਲਏ ਮਾੜੇ

ਬਾਗਾਂ ਦੇ ਵਿਚ ਬੋਲੇ ਤੋਤਾ

ਕਰਦਾ ਹੇਵਾ ਹੇਵਾ
ਨਾਰ ਬਗਾਨੀ ਦੀ
ਨਾ ਕਰ ਵੇ ਮੂਰਖਾ ਸੇਵਾ

ਉੱਚਾ ਬੁਰਜ ਬਰੋਬਰ ਮੋਰੀ

ਦੀਵਾ ਕਿਸ ਵਿਧ ਧਰੀਏ
ਚਾਰੇ ਨੈਣ ਕਟਾ ਵੱਢ ਹੋ ਗੇ
ਹਾਮੀ ਕੀਹਦੀ ਭਰੀਏ
ਨਾਰ ਪਰਾਈ ਆਦਰ ਥੋੜ੍ਹਾ
ਗਲ਼ ਲਗ ਕੇ ਨਾ ਮਰੀਏ
ਨਾਰ ਬਿਗਾਨੀ ਦੀ-
ਬਾਂਹ ਨਾ ਮੂਰਖਾ ਫੜੀਏ

202 - ਬੋਲੀਆਂ ਦਾ ਪਾਵਾਂ ਬੰਗਲਾ