ਇਹ ਵਰਕਾ ਤਸਦੀਕ ਕੀਤਾ ਗਿਆ ਏ
ਮੇਰਾ ਢੋਲ ਪ੍ਰਦੇਸੀ
ਨੌਕਰ ਨੂੰ ਨਾ ਦਈਂ ਬਾਬਲਾ
ਹਾਲ਼ੀ ਪੁੱਤ ਬਥੇਰੇ
ਨੌਕਰ ਵਿਆਹ ਕੇ ਉਠ ਜੂ
ਮਗਰੋਂ ਛੜੇ ਮਾਰਨਗੇ ਗੇੜੇ
ਬ੍ਰਹਮਾਂ ਦੇ ਵਿਚ ਲੱਗੀ ਲੜਾਈ
ਗੋਲ਼ੀ ਚਲਦੀ ਚਾਰ ਚੁਫੇਰੇ
ਲਗਜੂ ਗੋਲ਼ੀ ਮਰਜੂ ਲਫੰਗਾ
ਕੀ ਹੱਥ ਆਊ ਤੇਰੇ
ਮੈਂ ਤੈਨੂੰ ਵਰਜ ਰਹੀ-
ਦਈਂ ਨਾ ਬਾਬਲਾ ਫੇਰੇ
ਨੌਕਰ ਨੇ ਤਾਂ ਬੰਨ੍ਹ ਲਏ ਬਿਸਤਰੇ
ਹੋ ਗਿਆ ਗੱਡੀ ਦੇ ਨੇੜੇ
ਮੈਂ ਤੈਨੂੰ ਵਰਜ ਰਹੀ-
ਦਈਂ ਨਾ ਬਾਬਲਾ ਫੇਰੇ
ਚਾਰੇ ਟੁਟ ਜਾਣ ਬਾਹੀਆਂ
ਗੱਭਰੂ ਤੈਂ ਢੋ ਲੇ-
ਨਾਰਾਂ ਦੇਣ ਦੁਹਾਈਆਂ
ਟੁੱਟ ਜਾਏਂ ਰੇਲ ਗੱਡੀਏ
ਟਿਕਟਾਂ ਕਿਉਂ ਦਿੱਤੀਆਂ
ਵਿਆਹ ਨਹੀਂ ਸੀ ਕਰਵਾਉਣਾ
203 - ਬੋਲੀਆਂ ਦਾ ਪਾਵਾਂ ਬੰਗਲਾ