ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/206

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਤਿੰਨ ਤਿੰਨ ਵੇਲੇ ਕਰੌਣ ਪਰੇਟਾਂ
ਬਾਂਦਰ ਵਾਂਗ ਟਪਾਉਣਾ
ਮਾਰਨ ਗੋਲ਼ੇ ਸਿੱਟਣ ਮੂਧਾ
ਕੁੱਤਿਆਂ ਵਾਂਗ ਰੁਲਾਉਣਾ
ਨੌਕਰ ਨਾ ਜਾਈਂ ਵੇ-
ਅਪਣਾ ਦੇਸ਼ ਨੀ ਥਿਆਉਣਾ

ਨਾ ਜਾ ਬਰ੍ਹਮਾ ਨੂੰ

ਤੇਰੇ ਲੇਖ ਜਾਣਗੇ ਨਾਲ਼ੇ

ਸੱਸੇ ਵੇਖ ਨੀ ਜਵਾਨੀ ਮੇਰੀ

ਮੋੜ ਪੁੱਤ ਆਪਣੇ ਨੂੰ

ਚੜ੍ਹ ਗਿਆ ਡਾਕ ਗੱਡੀ

ਮੈਨੂੰ ਦੇ ਗਿਆ ਜੱਕੇ ਦਾ ਭਾੜਾ

ਤੇਰੇ ਨਾਲ਼ੇ ਕੀ ਤਲੰਗਿਆ ਜਾਣਾ

ਛੱਡ ਜਾਏਂ ਟੇਸਣ ਤੇ

ਪੱਕੀ ਪਕਾਈ ਰਹਿਗੀ ਤਵੇ ਤੇ ਰੋਟੀ

ਬਸਰੇ ਨੂੰ ਤੋਰ ਦਿੱਤਾ

ਮੇਰਾ ਲਿਖ ਰੰਡੀਆਂ ਵਿਚ ਨਾਵਾਂ

ਬਸਰੇ ਨੂੰ ਜਾਣ ਵਾਲ਼ਿਆ

ਮੇਰੇ ਮਾਹੀ ਦਾ ਸੁਨੇਹਾ ਲੈ ਜਾ

ਬਸਰੇ ਨੂੰ ਜਾਣ ਵਾਲ਼ਿਆ

ਮੈਂ ਰੰਡੀਓਂ ਸੁਹਾਗਣ ਹੋਵਾਂ

ਜੇ ਬਸਰੇ ਦੀ ਲਾਮ ਟੁਟ ਜੇ

204 - ਬੋਲੀਆਂ ਦਾ ਪਾਵਾਂ ਬੰਗਲਾ