ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/208

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜਿੱਥੇ ਜੈ ਕੁਰੇ ਤੂੰ ਬਹਿ ਜਾਂਦੀ
ਚਾਨਣ ਚਾਰ ਚੁਫੇਰੇ
ਬਾਬਲ ਤੇਰੇ ਕੁਝ ਨਾ ਦੇਖਿਆ
ਸੁੱਟ ’ਤੀ ਪਰੇ ਪਰੇਰੇ
ਨਾ ਤਾਂ ਜੈ ਕੁਰੇ ਵਸ ਤੇਰੇ ਸੀ
ਨਾ ਸੀਗਾ ਵਸ ਮੇਰੇ
ਬੱਚੜੇ ਖਾਣੇ ਨੇ-
ਦੇ ਤੇ ਸਿਪਾਹੀ ਨਾਲ਼ ਫੇਰੇ

ਦੁਆਬੇ ਦੀ ਜੰਮੀ ਜਾਈ

ਜੰਗਲ ਵਿਚ ਵਿਆਹੀ
ਦੇਸ ਵਿਛੁੰਨੀ ਕੂੰਜ ਮੈਂ ਭੈਣੋ
ਜੰਗ ਨੂੰ ਗਿਆ ਮੇਰਾ ਮਾਹੀ
ਹਰਦਮ ਨੀਰ ਵਗੇ ਨੈਣਾਂ ਚੋਂ
ਆਉਣ ਦੀ ਚਿੱਠੀ ਨਾ ਪਾਈ
ਮੁੜ ਪੌ ਸਿਪਾਹੀਆ ਵੇ-
ਮੈਂ ਜਿੰਦੜੀ ਘੋਲ ਘੁਮਾਈ

ਚਿੱਟਾ ਕਾਗਜ਼ ਕਾਲ਼ੀ ਸਿਆਹੀ

ਗੂੜ੍ਹੇ ਅੱਖਰ ਪਾਵਾਂ
ਇਸ਼ਕ ਤੰਦੂਰ ਹੱਡਾਂ ਦਾ ਬਾਲਣ
ਦੋਜ਼ਖ ਨਾਲ਼ ਤਪਾਵਾਂ
ਕੱਢ ਕਲੇਜਾ ਕਰਲਾਂ ਪੇੜੇ
ਹੁਸਨ ਪਲੇਥਣ ਲਾਵਾਂ
ਮੁੜ ਪਉ ਸਿਪਾਹੀਆ ਵੇ-
ਰੋਜ਼ ਔਂਸੀਆਂ ਪਾਵਾਂ

ਬਿਸ਼ਨ ਕੌਰ ਨੇ ਕੀਤੀ ਤਿਆਰੀ

ਹਾਰ ਸ਼ਿੰਗਾਰ ਲਗਾਇਆ
ਮੋਮ ਢਾਲ ਕੇ ਗੁੰਦੀਆਂ ਪੱਟੀਆਂ
ਅੱਖੀਂ ਕਜਲਾ ਪਾਇਆ
ਚੱਬ ਦੰਦਾਸਾ ਦੇਖਿਆ ਸ਼ੀਸ਼ਾ

206 - ਬੋਲੀਆਂ ਦਾ ਪਾਵਾਂ ਬੰਗਲਾ